ਪਾਕਿਸਤਾਨ ’ਚ ਖੁੱਲ੍ਹੇਆਮ ਘੁੰਮ ਰਹੇ ਤਾਲਿਬਾਨ, ਨਹੀਂ ਕੱਸੀ ਜਾ ਰਹੀ ਨਕੇਲ

07/22/2021 5:23:28 PM

ਇਸਲਾਮਾਬਾਦ— ਤਾਲਿਬਾਨ ਦਾ ਕਵੇਟਾ ਸਮੇਤ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਆਜ਼ਾਦ ਰੂਪ ਨਾਲ ਘੁੰਮਣਾ ਜਾਰੀ ਹੈ। ਉਨ੍ਹਾਂ ’ਤੇ ਨਕੇਲ ਨਹੀਂ ਕੱਸੀ ਜਾ ਰਹੀ ਹੈ। ਇਹ ਸੂਬੇ ਦੇ ਸਮਰਥਨ ਦੇ ਬਿਨਾਂ ਸੰਭਵ ਨਹੀਂ ਹੈ। ਇਹ ਗੱਲ ਇਕ ਪਾਕਿਸਤਾਨੀ ਵਿਧਾਇਕ ਨੇ ਆਖੀ। ਜਿਵੇਂ-ਜਿਵੇਂ ਤਾਲਿਬਾਨ ਅਫ਼ਗਾਨਿਸਤਾਨ ਵਿਚ ਅੱਗੇ ਵੱਧ ਰਿਹਾ ਹੈ, ਇਕ ਤੋਂ ਬਾਅਦ ਇਕ ਜ਼ਿਲ੍ਹੇ ’ਤੇ ਕੰਟਰੋਲ ਕਰ ਰਿਹਾ ਹੈ। ਉਵੇਂ-ਉਵੇਂ ਹੀ ਪਾਕਿਸਤਾਨ, ਅੱਤਵਾਦੀਆਂ ਨੂੰ ਉਕਸਾਉਣ ਅਤੇ ਤਾਲਿਬਾਨ ਨੂੰ ਸਮਰਥਨ ਦੇਣ ਲਈ ਅੱਗੇ ਆਇਆ ਹੈ।

ਪਾਕਿਸਤਾਨ ਦੇ ਉੱਤਰੀ-ਪੱਛਮੀ ਕਬਾਇਲੀ ਇਲਾਕਿਆਂ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੋਹਸਿਨ ਡਾਵਰ ਨੇ ਕਿਹਾ ਕਿ ਤਾਲਿਬਾਨ ਕਵੇਟਾ ਸਮੇਤ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ’ਚ ਆਜ਼ਾਦ ਰੂਪ ਨਾਲ ਘੁੰਮ ਰਹੇ ਹਨ। ਇਹ ਸੂਬੇ ਦੇ ਸਮਰਥਨ ਦੇ ਬਿਨਾਂ ਸੰਭਵ ਨਹੀਂ ਹੈ। ਹਾਲ ਹੀ ’ਚ ਅੱਤਵਾਦੀ ਸਮੂਹ ਦੇ ਸਮਰਥਨ ’ਚ ਰੈਲੀਆਂ ’ਚ ਤਾਲਿਬਾਨ ਦੇ ਝੰਡੇ ਫੜੇ ਅਤੇ ਨਾਅਰੇਬਾਜ਼ੀ ਕਰਨ ਵਾਲੇ ਪਾਕਿਸਤਾਨੀ ਨਾਗਰਿਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।

ਸਥਾਨਕ ਸੂਤਰਾਂ ਅਨੁਸਾਰ ਅਫਗਾਨਿਸਤਾਨ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਦਰਜਨਾਂ ਪਾਕਿਸਤਾਨੀ ਮਾਰੇ ਗਏ ਹਨ। ਹਾਲ ਹੀ ’ਚ ਅਫ਼ਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਪਿਛਲੇ ਮਹੀਨੇ 10,000 ਜੇਹਾਦੀ ਲੜਾਕੇ ਅਫ਼ਗਾਨਿਸਤਾਨ ਵਿਚ ਦਾਖ਼ਲ ਹੋ ਚੁੱਕੇ ਹਨ, ਜਦਕਿ ਇਮਰਾਨ ਖਾਨ ਦੀ ਲੀਡਰਸ਼ਿਪ ਵਾਲੀ ਪਾਕਿਸਤਾਨ ਸਰਕਾਰ ਤਾਲਿਬਾਨ ਨੂੰ ਚੱਲ ਰਹੀ ਸ਼ਾਂਤੀ ਵਾਰਤਾ ਵਿਚ ਗੰਭੀਰਤਾ ਨਾਲ ਗੱਲਬਾਤ ਕਰਨ ਲਈ ਮਨਾਉਣ ’ਚ ਫੇਲ੍ਹ ਰਹੀ ਹੈ। ਇਕ ਮਾਹਰ ਮੁਤਾਬਕ ਪਾਕਿਸਤਾਨ ਨਾ ਸਿਰਫ਼ ਤਾਲਿਬਾਨ ਆਗੂਆਂ ਨੂੰ ਸੁਰੱਖਿਅਤ ਸ਼ਰਨ ਪ੍ਰਦਾਨ ਕਰਦਾ ਹੈ, ਸਗੋਂ ਕਿ ਤਾਲਿਬਾਨ ਲੜਾਕਿਆਂ ਲਈ ਮੈਡੀਕਲ ਸਹੂਲਤਾਂ ਅਤੇ ਸਮੂਹ ਦੇ ਪਰਿਵਾਰਾਂ ਲਈ ਮਦਦ ਵੀ ਪ੍ਰਦਾਨ ਕਰਦਾ ਹੈ।


Tanu

Content Editor

Related News