ਤਾਲਿਬਾਨ ਨੂੰ ਵੱਡਾ ਝਟਕਾ, ਮੌਲਾਨਾ ਹੱਕਾਨੀ ਦੀ ਆਤਮਘਾਤੀ ਬੰਬ ਧਮਾਕੇ 'ਚ ਮੌਤ

08/12/2022 10:17:37 AM

ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਇੱਕ ਮਦਰੱਸੇ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਚੋਟੀ ਦੇ ਤਾਲਿਬਾਨ ਮੌਲਵੀ ਰਹੀਮਉੱਲ੍ਹਾ ਹੱਕਾਨੀ ਦੀ ਮੌਤ ਹੋ ਗਈ। ਤਾਲਿਬਾਨ ਦੇ ਅਨੁਸਾਰ ਹਮਲਾਵਰ ਨੇ ਆਪਣੀ ਨਕਲੀ ਲੱਤ ਵਿੱਚ ਛੁਪੇ ਇੱਕ ਆਈਈਡੀ ਵਿਚ ਧਮਾਕਾ ਕੀਤਾ। ਰਹੀਮਉੱਲ੍ਹਾ ਆਈਐਸ ਖ਼ਿਲਾਫ਼ ਸਰਗਰਮ ਸੀ। ਆਈਐਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਰਹੀਮਉੱਲ੍ਹਾ ਹੱਕਾਨੀ ਨੂੰ ਤਾਲਿਬਾਨ ਦੇ ਗ੍ਰਹਿ ਮੰਤਰੀ ਅਤੇ ਹੱਕਾਨੀ ਨੈੱਟਵਰਕ ਦੇ ਆਗੂ ਸਿਰਾਜੁਦੀਨ ਹੱਕਾਨੀ ਦਾ ਵਿਚਾਰਧਾਰਕ ਸਲਾਹਕਾਰ ਮੰਨਿਆ ਜਾਂਦਾ ਸੀ। ਰਹੀਮਉੱਲ੍ਹਾ ਸੋਸ਼ਲ ਮੀਡੀਆ 'ਤੇ ਤਾਲਿਬਾਨ ਦਾ ਚਿਹਰਾ ਸੀ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦੇ ਲੱਖਾਂ ਫਾਲੋਅਰਜ਼ ਹਨ। ਹੱਕਾਨੀ 'ਤੇ ਪਹਿਲਾਂ ਵੀ ਦੋ ਹਮਲੇ ਹੋ ਚੁੱਕੇ ਸਨ। ਉਹ ਤਾਲਿਬਾਨ ਮਿਲਟਰੀ ਕਮਿਸ਼ਨ ਦਾ ਮੈਂਬਰ ਰਿਹਾ ਹੈ। ਉਸ ਦੌਰਾਨ ਅਮਰੀਕੀ ਫ਼ੌਜ ਨੇ ਗ੍ਰਿਫ਼ਤਾਰ ਕਰਕੇ ਕਈ ਮਹੀਨੇ ਬਗਰਾਮ ਜੇਲ੍ਹ ਵਿਚ ਰੱਖਿਆ। ਤਾਲਿਬਾਨ ਲੜਾਕੇ ਪੇਸ਼ਾਵਰ ਵਿੱਚ ਰਹੀਮਉੱਲਾ ਦੇ ਮਦਰੱਸੇ ਵਿੱਚ ਪੜ੍ਹਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਤੈਰਨਾ, ਗੱਡੀ ਚਲਾਉਣਾ ਅਤੇ ਨੌਕਰੀ ਵੀ, ਅਫਗਾਨ ਔਰਤਾਂ ਨੂੰ ਆਸਟ੍ਰੇਲੀਆ 'ਚ ਮਿਲੀ ਆਜ਼ਾਦੀ

ਤਾਲਿਬਾਨ ਨੂੰ ਵੱਡਾ ਝਟਕਾ

ਰਹੀਮਉੱਲ੍ਹਾ ਦੀ ਮੌਤ ਨੂੰ ਹੱਕਾਨੀ ਨੈੱਟਵਰਕ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਉਸਨੇ ਨੈਟਵਰਕ ਦੇ ਵਿਚਾਰਧਾਰਕ ਚਿਹਰੇ ਵਜੋਂ ਅਰਬ ਦੇਸ਼ਾਂ ਵਿੱਚ ਇਸਦੀ ਨੁਮਾਇੰਦਗੀ ਕੀਤੀ। ਉਹ ਪਾਕਿਸਤਾਨ ਅਤੇ ਹੋਰ ਥਾਵਾਂ ਤੋਂ ਫੰਡਿੰਗ ਦਾ ਮੁੱਖ ਚਾਲਕ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News