ਤਾਲਿਬਾਨੀ ਹਮਲੇ ''ਚ 15 ਪੁਲਸ ਕਰਮਚਾਰੀਆਂ ਦੀ ਮੌਤ

10/22/2019 4:27:13 PM

ਕਾਬੁਲ—ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ 'ਚ ਇਕ ਜਾਂਚ ਚੌਂਕੀ 'ਤੇ ਹਮਲਾ ਕਰਕੇ ਘੱਟੋ ਘੱਟ 15 ਪੁਲਸ ਕਰਮਚਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਕ ਅਫਗਾਨ ਪ੍ਰਾਂਤੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਂਤੀ ਪ੍ਰੀਸ਼ਦ ਦੇ ਮੈਂਬਰ ਗੁਲਾਮ ਰਬਾਨੀ ਦੇ ਮੁਤਾਬਕ ਉੱਤਰੀ ਪ੍ਰਾਂਤ ਕੁੰਦੂਜ ਦੇ ਅਲੀ ਅਬਾਦ ਜ਼ਿਲੇ ਦੀ ਜਾਂਚ ਚੌਂਕੀ 'ਤੇ ਸੋਮਵਾਰ ਨੂੰ ਦੇਰ ਰਾਤ ਚਾਰੇ ਪਾਸੇ ਹਮਲਾ ਕੀਤਾ ਗਿਆ ਅਤੇ ਇਸ ਦੇ ਨਾਲ ਕਈ ਘੰਟਿਆਂ ਤੱਕ ਦੋਵਾਂ ਪਾਸੇ ਤੋਂ ਗੋਲੀਬਾਰੀ ਹੋਈ। ਉਨ੍ਹਾਂ ਨੇ ਕਿਹਾ ਕਿ ਹਮਲੇ 'ਚ 15 ਪੁਲਸ ਕਰਮਚਾਰੀਆਂ ਦੀ ਮੌਤ ਦੇ ਨਾਲ ਹੀ ਦੋ ਹੋਰ ਅਧਿਕਾਰੀ ਵੀ ਜ਼ਖਮੀ ਹੋ ਗਏ। ਰਬਾਨੀ ਨੇ ਕਿਹਾ ਇਹ ਹਮਲਾ ਉਦੋਂ ਹੋਇਆ ਜਦੋਂ ਅਫਗਾਨ ਸੈਨਿਕ ਕੁੰਦੂਜ ਦੇ ਦਸ਼ਟੀ ਆਰਚੀ ਅਤੇ ਇਮਾਮ ਸਾਹਿਬ ਵੀ ਜ਼ਿਲਿਆਂ 'ਚ ਕੁਝ ਹਫਤਿਆਂ ਤੋਂ ਤਾਲਿਬਾਨ ਦੇ ਨਾਲ ਸੰਘਰਸ਼ ਕਰ ਰਹੇ ਹਨ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜ਼ਾਹਿਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਕੁੰਦੂਜ 'ਚ ਤਾਲਿਬਾਨ ਆਪਣੇ ਪੈਰ ਜਮਾਏ ਹੋਏ ਹੈ ਅਤੇ ਪ੍ਰਾਂਤ ਦੇ ਕਈ ਜ਼ਿਲਿਆਂ 'ਤੇ ਇਸ ਦਾ ਕੰਟਰੋਲ ਹੈ। ਇਹ ਸ਼ਹਿਰ ਇਕ ਰਣਨੀਤਿਕ ਚੌਰਾਹਾ ਹੈ ਜਿਥੋਂ ਉੱਤਰੀ ਅਫਗਾਨਿਸਤਾਨ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਕਾਬੁਲ ਤੱਕ ਪਹੁੰਚਣਾ ਆਸਾਨ ਹੈ।


Aarti dhillon

Content Editor

Related News