ਅਮਰੀਕਾ ਤੇ ਤਾਈਵਾਨ ਦੀ ਵਧਦੀ ਨੇੜਤਾ ਨਾਲ ਬੌਖਲਾਇਆ ਚੀਨ, ਦਿੱਤੀ ਇਹ ਧਮਕੀ

Tuesday, Sep 22, 2020 - 04:07 PM (IST)

ਅਮਰੀਕਾ ਤੇ ਤਾਈਵਾਨ ਦੀ ਵਧਦੀ ਨੇੜਤਾ ਨਾਲ ਬੌਖਲਾਇਆ ਚੀਨ, ਦਿੱਤੀ ਇਹ ਧਮਕੀ

ਤਾਇਪੇ- ਅਮਰੀਕਾ ਤੇ ਤਾਈਵਾਨ ਦੀ ਵਧਦੀ ਨੇੜਤਾ ਕਾਰਨ ਚੀਨ ਬੌਖਲਾ ਗਿਆ ਹੈ। ਚੀਨ ਨੇ ਤਾਈਵਾਨ ਨੂੰ ਅੰਜਾਮ ਭੁਗਤਣ ਦੀ ਚਿਤਾਵਨੀ ਦਿੱਤੀ ਹੈ, ਹਾਲਾਂਕਿ ਤਾਈਵਾਨ ਨੇ ਵੀ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਉੱਚ ਅਧਿਕਾਰੀ ਕੀਥ ਕ੍ਰੈਚ ਦੀ ਤਾਈਵਾਨ ਯਾਤਰਾ ਨੂੰ ਡ੍ਰੈਗਨ ਨੇ ਉਕਸਾਵੇ ਦੀ ਰਾਜਨੀਤੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਦੇ ਲਈ ਤਾਈਵਾਨ ਨੂੰ ਭਾਰੀ ਕੀਮਤ ਚੁਕਾਣੀ ਹੋਵੇਗੀ। 

ਸੋਮਵਾਰ ਨੂੰ ਇਕ ਪ੍ਰੈੱਸ ਬ੍ਰੀਫਿੰਗ ਦੌਰਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਅਪ੍ਰਤੱਖ ਰੂਪ ਨਾਲ ਤਾਈਵਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਅਸੀਂ ਸਬੰਧਤ ਲੋਕਾਂ 'ਤੇ ਉਚਿਤ ਜਵਾਬੀ ਕਾਰਵਾਈ ਕਰਾਂਗੇ। 
ਅਮਰੀਕਾ ਨੂੰ ਵੀ ਚਿਤਾਵਨੀ-
ਵਾਂਗ ਨੇ ਅਮਰੀਕਾ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤਾਈਵਾਨ ਨਾਲ ਵਧਦੀਆਂ ਉਸ ਦੀਆਂ ਨਜ਼ਦੀਕੀਆਂ ਅਮਰੀਕਾ ਤੇ ਚੀਨ ਵਿਚਕਾਰ ਸਹਿਯੋਗ ਲਈ ਨੁਕਸਾਨਦਾਇਕ ਹੈ। ਚੀਨੀ ਬੁਲਾਰਾ ਨੇ ਅੱਗੇ ਕਿਹਾ ਕਿ ਤਾਈਵਾਨ ਦੀ ਸੁਤੰਤਰਤਾ ਦੀ ਕੋਈ ਵੀ ਕੋਸ਼ਿਸ਼ ਇਕ ਡੈੱਡ ਐਂਡ ਦੀ ਤਰ੍ਹਾਂ ਹੈ, ਜਿਸ ਨੇ ਅਸਫਲ ਹੋਣਾ ਹੀ ਹੈ। 

ਚੀਨ ਦੀ ਅਖਬਾਰ ਗੋਲਬਲ ਟਾਈਮਜ਼ ਵਲੋਂ ਵੀ ਤਾਈਵਾਨ ਅਤੇ ਉਸ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੂੰ ਧਮਕੀ ਦਿੱਤੀ ਹੈ। ਤਾਈਵਾਨ ਦੀ ਨੇਤਾ ਤਸਾਈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨਾਲ ਰਾਤ ਦਾ ਖਾਣਾ ਖਾ ਕੇ ਅੱਗ ਨਾਲ ਖੇਡ ਰਹੀ ਹੈ। 

ਤਾਈਵਾਨ ਨੇ ਵੀ ਚੀਨ ਦੀ ਧਮਕੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਰਾਸ਼ਟਰਪਤੀ ਦਫਤਰ ਦੇ ਬੁਲਾਰੇ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਗੁਆਂਢੀ ਨੂੰ ਸਿਰਫ ਇਸ ਲਈ ਮੌਤ ਦੀ ਧਮਕੀ ਕਿਵੇਂ ਦਿੱਤੀ ਜਾ ਸਕਦੀ ਹੈ ਕਿ ਉਸ ਨੇ ਕਿਸੇ ਵਿਦੇਸ਼ੀ ਮਹਿਮਾਨ ਨਾਲ ਖਾਣਾ ਖਾਧਾ ਹੈ। 

ਅਮਰੀਕੀ ਅਧਿਕਾਰੀ 17 ਸਤੰਬਰ ਨੂੰ ਤਾਈਵਾਨ ਪੁੱਜੇ ਸੀ ਤੇ ਉਨ੍ਹਾਂ ਨੇ 18 ਸਤੰਬਰ ਨੂੰ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨਾਲ ਡਿਨਰ ਕੀਤਾ ਸੀ। ਇਸ ਤੋਂ ਪਹਿਲਾਂ ਅਮਰੀਕਾ ਦੇ ਸਿਹਤ ਮੰਤਰੀ ਐਲੈਕਸ ਅਜਾਰ ਵੀ ਤਾਈਵਾਨ ਆਏ ਸਨ। ਜੇਕਰ ਅਮਰੀਕਾ ਤੇ ਤਾਈਵਾਨ ਇਕੱਠੇ ਹੋ ਜਾਂਦੇ ਹਨ ਤਾਂ ਚੀਨ ਦਾ ਤਾਈਵਾਨ ਨੂੰ ਆਪਣਾ ਬਣਾਉਣ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ। 
 


author

Lalita Mam

Content Editor

Related News