ਤਾਇਬਾਨ ਸੂਬੇ ’ਚ ਅਫਗਾਨ ਪੱਤਰਕਾਰਾਂ ’ਤੇ ਹੋਏ ਅੱਤਿਆਚਾਰ, 2 ਮਹੀਨਿਆਂ ’ਚ 30 ਤੋਂ ਵੱਧ ਹੋਈਆਂ ਹਿੰਸਕ ਘਟਨਾਵਾਂ
Thursday, Oct 28, 2021 - 01:11 PM (IST)
ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਅਫਗਾਨ ਪੱਤਰਕਾਰਾਂ ਦੇ ਖ਼ਿਲਾਫ਼ 30 ਤੋਂ ਵੱਧ ਹਿੰਸਾ ਅਤੇ ਧਮਕੀ ਦੇਣ ਦੀਆਂ ਵਾਰਦਾਤਾਂ ਹੋਇਆ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਘਟਨਾਵਾਂ ਤਾਲਿਬਾਨ ਵਲੋਂ ਅੰਜਾਮ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਮੀਡੀਆ ’ਤੇ ਨਜ਼ਰ ਰੱਖਣ ਵਾਲੇ ਸੰਗਠਨ ਏ.ਐੱਨ.ਜੇ.ਯੂ ਨੇ ਬੁੱਧਵਾਰ ਨੂੰ ਦਿੱਤੀ ਹੈ। ਦ ਅਫਗਾਨਿਸਤਾਨ ਨੈਸ਼ਨਲ ਜਰਨਲਿਸਟਸ ਯੂਨੀਅਨ (ਅੰਜੂ) ਦੀ ਮੁਖੀ ਮਸੋਰੂ ਲੁਤਫੀ ਨੇ ਦੱਸਿਆ ਕਿ ਉਸ ਦੇ ਸੰਗਠਨ ਦੁਆਰਾ ਦਰਜ ਕੀਤੇ ਗਏ 40 ਫੀਸਦੀ ਤੋਂ ਵੱਧ ਕੇਸ ਪੱਤਰਕਾਰਾਂ ਦੀ ਕੁੱਟਮਾਰ ਦੇ ਹਨ, ਜਦੋਂ ਕਿ 40 ਫੀਸਦੀ ਹਿੰਸਾ ਦੀਆਂ ਜ਼ੁਬਾਨੀ ਧਮਕੀਆਂ ਨਾਲ ਸਬੰਧਤ ਜੁੜੇ ਹੋਏ ਹਨ। ਇਸ ਦੌਰਾਨ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਏ.ਐੱਨ.ਜੇ.ਯੂ ਨੇ ਨੇ ਦੱਸਿਆ ਕਿ ਸਤੰਬਰ ਅਤੇ ਅਕਤੂਬਰ ਵਿੱਚ ਪੱਤਰਕਾਰਾਂ ਦੇ ਨਾਲ ਹਿੰਸਾ ਦੀਆਂ ਜ਼ਿਆਦਾਤਰ ਘਟਨਾਵਾਂ ਰਾਜਧਾਨੀ ਕਾਬੁਲ ਤੋਂ ਬਾਹਰਲੇ ਸੂਬਿਆਂ ਵਿੱਚ ਹੋਈਆਂ ਹਨ। ਹਾਲਾਂਕਿ ਪੱਤਰਕਾਰਾਂ ਦੇ ਖ਼ਿਲਾਫ਼ ਹਿੰਸਾ ਦੇ 30 ਮਾਮਲਿਆਂ 'ਚੋਂ 6 ਕਾਬੁਲ ਦੇ ਹਨ। ਲੁਤਫੀ ਨੇ ਕਿਹਾ ਕਿ ਹਿੰਸਾ ਦੀਆਂ 30 ਘਟਨਾਵਾਂ ਵਿੱਚੋਂ 27 ਨੂੰ ਤਾਲਿਬਾਨ ਮੈਂਬਰਾਂ ਨੇ ਅੰਜਾਮ ਦਿੱਤਾ ਹੈ, ਜਦਕਿ 3 ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਣਪਛਾਤੇ ਹਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)
ਤਾਲਿਬਾਨ ਦੇ ਉੱਪ ਸੱਭਿਆਚਾਰ ਅਤੇ ਸੂਚਨਾ ਮੰਤਰੀ ਅਤੇ ਅਤੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੱਤਰਕਾਰਾਂ ਦੇ ਖ਼ਿਲਾਫ਼ ਹਿੰਸਾ ਦੀ ਜਾਣਕਾਰੀ ਹੈ ਅਤੇ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮਾਮਲਿਆਂ ਦੀ ਜਾਂਚ ਕਰ ਰਹੇ ਹਨ।