ਸੀਰੀਆ: ਰੂਸੀ ਹਵਾਈ ਹਮਲਿਆਂ ''ਚ 5 ਬੱਚਿਆਂ ਸਣੇ ਅੱਠ ਲੋਕਾਂ ਹਲਾਕ
Tuesday, Dec 24, 2019 - 04:58 PM (IST)

ਬੇਰੂਤ- ਉੱਤਰ ਪੱਛਮੀ ਸੀਰੀਆ ਵਿਚ ਇਕ ਸਕੂਲ 'ਤੇ ਰੂਸੀ ਹਵਾਈ ਹਮਲੇ ਵਿਚ ਮੰਗਲਵਾਰ ਨੂੰ ਪੰਜ ਬੱਚਿਆਂ ਸਣੇ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਸੀਰੀਆ ਦੀ ਜੰਗ 'ਤੇ ਨਜ਼ਰ ਰੱਖ ਰਹੇ ਇਕ ਸੰਗਠਨ ਨੇ ਦੱਸਿਆ ਕਿ ਇਸ ਸਕੂਲ ਵਿਚ ਬੇਘਰ ਲੋਕਾਂ ਨੇ ਸ਼ਰਣ ਲਈ ਸੀ। ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਨੇ ਕਿਹਾ ਕਿ ਦੱਖਣੀ ਇਦਲਿਬ ਸੂਬੇ ਵਿਚ ਸਾਰਾਕੇਬ ਸ਼ਹਿਰ ਦੇ ਨੇੜੇ ਜੁਬਾਸ ਪਿੰਡ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ, ਜਿਸ ਵਿਚ ਸਕੂਲ ਤੇ ਉਸ ਦੇ ਨੇੜੇ ਸ਼ਰਣ ਲਏ ਹੋਏ ਨਾਗਰਿਕਾਂ ਦੀ ਮੌਤ ਹੋ ਗਈ।