ਸਿਡਨੀ ਵਾਸੀ ਹਰਕੀਰਤ ਸੰਧਰ ਦੀ ਕਿਤਾਬ ‘ਮੇਰੇ ਹਿੱਸੇ ਦਾ ਲਾਹੌਰ’ ਪਾਕਿਸਤਾਨ ਵਿਚ ਲੋਕ ਅਰਪਿਤ
Saturday, Jan 21, 2023 - 01:10 PM (IST)
ਸਿਡਨੀ (ਸਨੀ ਚਾਂਦਪੁਰੀ)- ਪਾਕਿਸਤਾਨ ਵਿਚ ਪ੍ਰਮੁੱਖ ਗੁਰਦਵਾਰਾ ਅਤੇ ਮੁੱਖ ਸਥਾਨਾਂ ’ਤੇ ਆਧਾਰਿਤ ਕਿਤਾਬ ‘ਮੇਰੇ ਹਿੱਸੇ ਦਾ ਲਾਹੌਰ’ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਵੱਡੇ ਇੱਕਠ ਵਿਚ ਲੋਕ ਅਰਪਿਤ ਕੀਤਾ ਗਿਆ। ਸਾਂਈ ਮੀਆਂ ਮੀਰ ਦੇ 18ਵੀਂ ਗੱਦੀ ਨਸ਼ੀਨ ‘ਸਾਂਈ ਮਕਦੂਮ ਸਾਇਦ ਅਲੀ ਰਜਾ ਗੀਲਾਨੀ ਕਾਦਰੀ’ ਅਤੇ ਝੰਗ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਡਾ. ਨਬੀਲਾ ਰਹਿਮਾਨ ਨੇ ਹਰਕੀਰਤ ਸਿੰਘ ਸੰਧਰ ਦੀ ਕਿਤਾਬ ਦੀ ਘੁੰਡ ਚੁਕਾਈ ਕਰਦਿਆਂ ਕਿਹਾ ਕਿ ਇਹ ਕਿਤਾਬ ਆਪਸੀ ਰਿਸ਼ਤਿਆਂ ਵਿਚ ਪੁਲ ਦਾ ਕੰਮ ਕਰੇਗੀ ਅਤੇ ਲਹਿੰਦੇ ਚੜ੍ਹਦੇ ਦੀ ਆਪਸੀ ਸਾਂਝ ਹੋਰ ਮਜ਼ਬੂਤ ਹੋਵੇਗੀ।
ਡਾ. ਨਬੀਲਾ ਰਹਿਮਾਨ ਨੇ ਇਹ ਵੀ ਕਿਹਾ ਕਿ ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਲਈ ਜਿੱਥੇ ਪ੍ਰੇਰਣਾ ਦਾਇਕ ਸਾਬਿਤ ਹੋਵੇਗੀ ਉਥੇ ਉਨ੍ਹਾਂ ਵਿਚ ਆਪਸੀ ਰਿਸ਼ਤੇ ਤੇ ਪਿਆਰ ਦੀਆਂ ਤੰਦਾਂ ਨੂੰ ਹੋਰ ਪੱਕਾ ਕਰੇਗੀ। ਇੱਥੇ ਗੋਰਤਲਬ ਹੈ ਕਿ ਹਰਕੀਰਤ ਸਿੰਘ ਸੰਧਰ ਦੀ ਇਸ ਕਿਤਾਬ ਵਿਚ ਉਹਨਾਂ ਦੀ ਪਾਕਿਸਤਾਨ ਫੇਰੀ ਦਾ ਤਵਾਰੀਖ ਅਨੁਸਾਰ ਪ੍ਰਮੁੱਖ ਸਥਾਨਾਂ ਨੂੰ ਬਿਆਨ ਕੀਤਾ ਹੈ।