ਪਾਕਿ ਦਾ PoK ''ਚ ਵੱਧਦਾ ਅੱਤਿਆਚਾਰ, ਨੌਜਵਾਨਾਂ ਦਾ ਕਰ ਰਿਹੈ ਬ੍ਰੇਨ ਵਾਸ਼ :ਸੱਜਾਦ ਰਾਜਾ

09/25/2020 6:31:58 PM

ਜੈਨੇਵਾ (ਬਿਊਰੋ): ਦੁਨੀਆ ਭਰ ਵਿਚ ਅੱਤਵਾਦ ਨੂੰ ਵਧਾਵਾ ਦੇਣ ਦੇ ਮੁੱਦੇ 'ਤੇ ਆਪਣੀ ਆਲੋਚਨਾ ਝੱਲ ਰਹੇ ਪਾਕਿਸਤਾਨ ਦਾ ਹੁਣ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਮਨੁੱਖੀ ਅਧਿਕਾਰ ਕਾਰਕੁੰਨ ਮੁਹੰਮਦ ਸੱਜਾਦ ਰਾਜਾ ਨੇ ਵਿਰੋਧ ਕੀਤਾ ਹੈ। ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਖਿਲਾਫ਼ ਆਵਾਜ ਚੁੱਕਦੇ ਹੋਏ ਉਹਨਾਂ ਦੀਆਂ ਅੱਖਾਂ ਭਰ ਆਈਆਂ। ਜੈਨੇਵਾ (ਸਵਿਟਜ਼ਰਲੈਂਡ) ਵਿਚ ਆਯੋਜਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ (UNHRC) ਦੇ 45ਵੇਂ ਸੈਸ਼ਨ ਦੌਰਾਨ ਇਕ ਬੈਠਕ ਵਿਚ ਪੀ.ਓ.ਕੇ. ਦੇ ਮਨੁੱਖੀ ਅਧਿਕਾਰ ਕਾਰਕੁੰਨ ਸੱਜਾਦ ਨੇ ਪਾਕਿਸਤਾਨ ਅਤੇ ਉਸ ਦੀ ਫੌਜ ਖਿਲਾਫ਼ ਆਵਾਜ ਚੁੱਕਦੇ ਹੋਏ ਪੀ.ਓ.ਕੇ. ਦੇ ਸਥਾਨਕ ਲੋਕਾਂ ਦੇ ਅਧਿਕਾਰ ਖੋਹੇ ਜਾਣ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਯੂ.ਏ. ਵਿਚ ਆਜ਼ਾਦ ਕਸ਼ਮੀਰ ਚੋਣ ਐਕਟ (2020) ਨੂੰ ਗੈਰ ਕਾਨੂੰਨੀ ਦੱਸਿਆ।

ਪੀ.ਓ.ਕੇ. ਦੇ ਮਨੁੱਖੀ ਅਧਿਕਾਰ ਕਾਰਕੁੰਨ ਸੱਜਾਦ ਨੇ ਯੂ.ਐੱਨ. ਵਿਚ ਪਾਕਿਸਤਾਨ 'ਤੇ ਨਿਸ਼ਾਨਾ ਵ੍ਹਿੰਨਦਿਆਂ ਕਿਹਾ ਕਿ ਆਜ਼ਾਦ ਕਸ਼ਮੀਰ ਚੋਣ ਐਕਟ (2020) ਨੂੰ ਪੀ.ਓ.ਕੇ. ਵਿਚ ਲਾਗੂ ਕਰ ਕੇ ਪਾਕਿਸਤਾਨ ਨੇ ਸਾਡੇ ਸਾਰੇ ਅਧਿਕਾਰ ਖੋਹ ਲਏ ਹਨ। ਸਾਡੇ ਨਾਲ ਪੀ.ਓ.ਕੇ. ਵਿਚ ਜਾਨਵਰਾਂ ਜਿਹਾ ਵਤੀਰਾ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਚ ਜੋ ਵੀ ਉਸ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਅਸਹਿਮਤ ਹੁੰਦੇ ਹਨ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਪਾਕਿਸਤਾਨ ਪੀ.ਓ.ਕੇ. ਅਤੇ ਸਰਹੱਦ ਪਾਰ ਭਾਰਤ ਦੇ ਨੌਜਵਾਨਾਂ ਦਾ ਵੀ ਬ੍ਰੇਨ ਵਾਸ਼ ਕਰ ਰਿਹਾ ਹੈ। ਉਸ ਨੇ ਸਾਡੀ ਆਜ਼ਾਦੀ ਖੋਹ ਲਈ ਹੈ। ਉਹ ਸਾਡੀ ਆਵਾਜ ਨੂੰ ਦਬਾਉਂਦਾ ਹੈ ਪਰ ਸਾਨੂੰ ਆਸ ਹੈ ਕਿ ਸਾਡੀ ਆਵਾਜ ਇੱਥੇ ਯੂ.ਐੱਨ. ਵਿਚ ਸੁਣੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਫੋਨ ਨਾਲ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੇ ਅਗਵਾਈ ਦਲ ਨੂੰ 1 ਲੱਖ ਡਾਲਰ ਦਾ ਪੁਰਸਕਾਰ

ਕਾਰਕੁੰਨ ਨੇ ਅੱਗੇ ਕਿਹਾ ਕਿ ਅਸੀਂ ਸ਼ਾਂਤੀ ਅਤੇ ਪਿਆਰ ਦੀ ਦੁਨੀਆ ਯੂ.ਐੱਨ. ਤੋਂ ਭੀਖ ਵਿਚ ਮੰਗਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਨਿਆਂ ਕੀਤਾ ਜਾਵੇ। ਪਾਕਿਸਤਾਨ ਹੁਣ ਗਿਲਗਿਤ-ਬਾਲਟੀਸਤਾਨ ਨੂੰ ਆਪਣਾ ਸੂਬਾ ਘੋਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਸਾਡੀ ਜ਼ਮੀਨ, ਪਛਾਣ ਅਤੇ ਸੱਭਿਆਚਾਰ ਖਤਮ ਹੋ ਜਾਵੇਗਾ। ਪਾਕਿਸਤਾਨੀ ਫੌਜ ਦੇ ਅਫਸਰ ਕਸ਼ਮੀਰੀ ਲੋਕਾਂ ਨਾਲ ਖੁੱਲ੍ਹੇ ਤੌਰ 'ਤੇ ਆਤਮਘਾਤੀ ਹਮਲਾ ਕਰਨ ਲਈ ਜਾਣ ਲਈ ਕਹਿੰਦੇ ਹਨ। ਅਫਸਰ ਉਹਨਾਂ ਨੂੰ ਉਕਸਾਉਂਦੇ ਹਨ ਜੋ ਕਿ ਇਕ ਬਹੁਤ ਚਿੰਤਾਜਨਕ ਸਥਿਤੀ ਹੈ।


Vandana

Content Editor

Related News