ਸਵਿਟਜ਼ਰਲੈਂਡ 'ਚ ਕੋਵਿਡ-19 ਨਾਲ ਪਹਿਲੀ ਮੌਤ ਦੀ ਪੁਸ਼ਟੀ, 58 ਲੋਕ ਇਨਫੈਕਟਿਡ

Thursday, Mar 05, 2020 - 04:53 PM (IST)

ਸਵਿਟਜ਼ਰਲੈਂਡ 'ਚ ਕੋਵਿਡ-19 ਨਾਲ ਪਹਿਲੀ ਮੌਤ ਦੀ ਪੁਸ਼ਟੀ, 58 ਲੋਕ ਇਨਫੈਕਟਿਡ

ਬਰਨ (ਬਿਊਰੋ) ਜਾਨਲੇਵਾ ਕੋਰੋਨਾਵਾਇਰਸ ਲੱਗਭਗ 80 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਾ ਹੈ।ਤਾਜ਼ਾ ਜਾਣਕਾਰੀ ਮੁਤਾਬਕ ਸਵਿਟਜ਼ਰਲੈਂਡ ਵਿਚ ਇਸ ਵਾਇਰਸ ਨਾਲ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇੱਥੇ 74 ਸਾਲਾ ਮਹਿਲਾ ਕੋਰੋਨਾਵਾਇਰਸ ਨਾਲ ਪੀੜਤ ਸੀ, ਹੁਣ ਉਸ ਦੀ ਮੌਤ ਹੋ ਗਈ ਹੈ।

PunjabKesari

ਪੁਲਸ ਨੇ ਕਿਹਾ ਕਿ ਪੱਛਮੀ ਸ਼ਹਿਰ ਲੌਸਨੇ ਵਿਚ ਮੰਗਲਵਾਰ ਨੂੰ ਵਾਇਰਸ ਨਾਲ ਪੀੜਤ ਮਹਿਲਾ ਦੀ ਮੌਤ ਹੋ ਗਈ ਸੀ। ਮਹਿਲਾ ਪਹਿਲਾਂ ਤੋਂ ਕਿਸੇ ਪੁਰਾਣੀ ਬੀਮਾਰੀ ਨਾਲ ਵੀ ਪੀੜਤ ਸੀ। ਗੌਰਤਲਬ ਹੈ ਕਿ ਅਜਿਹੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਜ਼ਿਆਦਾ ਖਤਰਾ ਹੈ ਜੋ ਕਿਸੇ ਬੀਮਾਰੀ ਨਾਲ ਪੀੜਤ ਹਨ। 80 ਫੀਸਦੀ ਮਾਮਲਿਆਂ ਵਿਚ ਕੋਵਿਡ-19 ਪਹਿਲਾਂ ਹਲਕੇ ਲੱਛਣ ਪੈਦਾ ਕਰਦਾ ਹੈ ਪਰ ਬਜ਼ੁਰਗਾਂ ਅਤੇ ਬੀਮਾਰਾਂ ਵਿਚ ਇਹ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ 8 ਮਹੀਨਿਆਂ ਦੇ ਬੱਚੇ ਸਣੇ 52 ਲੋਕ ਕੋਰੋਨਾਵਾਇਰਸ ਨਾਲ ਪੀੜਤ

ਵਿਸ਼ਵ ਪੱਧਰ 'ਤੇ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਜਿਹੜੇ ਲੋਕਾਂ ਨੂੰ ਵਾਇਰਸ ਦੀ ਸ਼ਿਕਾਇਤ ਹੋਈ ਹੈ ਉਹਨਾਂ ਵਿਚੋਂ 3.4 ਫੀਸਦੀ ਦੀ ਮੌਤ ਹੋ ਗਈ ਹੈ। ਦੁਨੀਆ ਭਰ ਵਿਚ ਕਰੀਬ 95,000 ਤੋਂ ਵੱਧ ਲੋਕ ਕੋਵਿਡ-19  ਨਾਲ ਇਨਫੈਕਟਿਡ ਹੋ ਚੁੱਕੇ ਹਨ ਅਤੇ ਇਸ ਕਾਰਨ 3,200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਸਵਿਟਜ਼ਰਲੈਂਡ ਵਿਚ ਕੋਰੋਨਾਵਾਇਰਸ ਦੇ 58 ਮਾਮਲੇ ਪੌਜੀਟਿਵ ਆਏ ਹਨ। ਦੇਸ਼ ਵਿਚ ਸਭ ਤੋਂ ਪਹਿਲਾਂ ਮਾਮਲਾ 25 ਫਰਵਰੀ ਨੂੰ ਸਾਹਮਣੇ ਆਇਆ ਸੀ। 

PunjabKesari

ਸਵਿਟਜ਼ਰਲੈਂਡ ਨੇ ਸਾਵਧਾਨੀ ਦੇ ਤਹਿਤ 15 ਮਾਰਚ ਤੱਕ ਆਉਣ ਵਾਲੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜੈਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਅੰਤਰਰਾਸ਼ਟਰੀ ਕਿਰਤ ਸੰਗਠਨ ਨੇ ਕਿਹਾ ਕਿ ਉਸ ਨੇ ਆਪਣੀ ਬੌਡੀ ਦੀ ਇਕ ਬੈਠਕ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ 70 ਤੋਂ ਵੱਧ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਲਿਆ ਗਿਆ। ਜੈਨੇਵਾ ਵਿਚ ਸੰਯੁਕਤ ਰਾਸ਼ਟਰ ਦੇ ਯੂਰਪੀ ਹੈੱਡਕੁਆਰਟਰ ਨੇ ਵੀ ਯਾਤਰੀਆਂ ਲਈ ਆਪਣੇ ਦਰਵਾਜੇ ਬੰਦ ਕਰ ਦਿੱਤੇ ਹਨ।


author

Vandana

Content Editor

Related News