ਅਮਰੀਕਾ 'ਚ ਸਵਾਮੀ ਵਿਵੇਕਾਨੰਦ ਦੇ ਪਹਿਲੇ ਆਦਮਕਦ 'ਬੁੱਤ' ਦਾ ਉਦਘਾਟਨ (ਤਸਵੀਰਾਂ)
Sunday, Apr 12, 2026 - 02:27 PM (IST)
ਨਿਊਯਾਰਕ (ਪੀ.ਟੀ.ਆਈ.) ਅਮਰੀਕਾ ਵਿੱਚ ਸਵਾਮੀ ਵਿਵੇਕਾਨੰਦ ਦੇ ਪਹਿਲੇ ਆਦਮਕਦ ਬੁੱਤ ਦਾ ਉਦਘਾਟਨ ਸੀਏਟਲ ਵਿੱਚ ਕੀਤਾ ਗਿਆ। ਇਹ ਬੁੱਤ ਪ੍ਰਸਿੱਧ ਭਾਰਤੀ ਦਾਰਸ਼ਨਿਕ ਅਤੇ ਅਧਿਆਤਮਿਕ ਨੇਤਾ ਸਵਾਮੀ ਵਿਵੇਕਾਨੰਦ ਦੇ ਸਨਮਾਨ ਵਿਚ ਸਥਾਪਿਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਏਟਲ ਦੇ ਵੈਸਟਲੇਕ ਸਕੁਏਅਰ ਵਿੱਚ ਸਥਾਪਿਤ ਆਦਮਕਦ ਕਾਂਸੀ ਦਾ ਬੁੱਤ ਅਮਰੀਕਾ ਵਿੱਚ ਕਿਸੇ ਸ਼ਹਿਰ ਦੇ ਪ੍ਰਸ਼ਾਸਨ ਦੁਆਰਾ ਲਗਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਬੁੱਤ ਹੈ। ਭਾਰਤੀ ਕਲਾਕਾਰ ਨਰੇਸ਼ ਕੁਮਾਰ ਕੁਮਾਵਤ ਦੁਆਰਾ ਬਣਾਏ ਗਏ ਇਸ ਬੁੱਤ ਦਾ ਉਦਘਾਟਨ ਸ਼ਨੀਵਾਰ ਨੂੰ ਸੀਏਟਲ ਦੇ ਮੇਅਰ ਕੇਟੀ ਵਿਲਸਨ ਅਤੇ ਸੀਏਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ।
From Chicago 1893 to Seattle 2026! Seattle's skyline has a new Indian icon: Swami Vivekananda!
— India In Seattle (@IndiainSeattle) April 12, 2026
City of Seattle becomes the first city government to host the Swami Vivekananda Monument in the heart of downtown Seattle.
Thank the Mayor of Seattle Hon’ble Katie Wilson for hosting… pic.twitter.com/HfF3W6qGwL
ਸੀਏਟਲ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ,"ਸ਼ਿਕਾਗੋ 1893 ਤੋਂ ਸੀਏਟਲ 2026 ਤੱਕ! ...ਸਿਆਟਲ ਪ੍ਰਸ਼ਾਸਨ ਸ਼ਹਿਰ ਦੇ ਕੇਂਦਰੀ ਖੇਤਰ 'ਚ ਸਵਾਮੀ ਵਿਵੇਕਾਨੰਦ ਯਾਦਗਾਰ ਸਥਾਪਤ ਕਰਨ ਵਾਲਾ ਪਹਿਲਾ ਸ਼ਹਿਰ ਪ੍ਰਸ਼ਾਸਨ ਬਣ ਗਿਆ ਹੈ।" ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿਲਸਨ ਨੇ ਕਿਹਾ ਕਿ ਇਹ ਯਾਦਗਾਰ ਸੀਏਟਲ ਦੀ ਸਮਾਵੇਸ਼ੀ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਇਸ ਵਿਭਿੰਨ ਮਹਾਨਗਰ ਤਕਨਾਲੋਜੀ ਹੱਬ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਕਰਾਂਗੇ ਈਰਾਨ ਦੀ ਘੇਰਾਬੰਦੀ! ਵਾਰਤਾ ਫੇਲ੍ਹ ਹੋਣ ਮਗਰੋਂ Trump ਦੇ ਸਖ਼ਤ ਤੇਵਰ
ਸੀਏਟਲ ਵਿੱਚ ਭਾਰਤੀ ਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਸੱਭਿਆਚਾਰਕ ਸਬੰਧਾਂ ਦੀ ਕੌਂਸਲ (ICCR) ਨੇ ਸੀਏਟਲ ਦੀ "ਅਮੀਰ ਬਹੁ-ਸੱਭਿਆਚਾਰਕ ਪਛਾਣ ਅਤੇ ਸਮਾਵੇਸ਼ੀ ਭਾਵਨਾ" ਨੂੰ ਮਾਨਤਾ ਦਿੰਦੇ ਹੋਏ ਦੇਸ਼ ਨੂੰ ਇਹ ਬੁੱਤ ਭੇਟ ਕੀਤਾ। ਕੌਂਸਲੇਟ ਜਨਰਲ ਨੇ ਕਿਹਾ ਕਿ ਇਹ ਬੁੱਤ ICCR ਦਿਵਸ ਦੇ ਮੌਕੇ 'ਤੇ ਖੋਲ੍ਹਿਆ ਗਿਆ ਗਈ ਅਤੇ ਇਹ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿਚਕਾਰ ਲੋਕਾਂ-ਤੋਂ-ਲੋਕਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੀ ਵਿਆਪਕ ਸੱਭਿਆਚਾਰਕ ਕੂਟਨੀਤੀ ਪਹਿਲਕਦਮੀਆਂ ਦਾ ਹਿੱਸਾ ਹੈ। ਸਵਾਮੀ ਵਿਵੇਕਾਨੰਦ ਨੇ 1893 ਵਿੱਚ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਸਦ ਵਿੱਚ ਇੱਕ ਇਤਿਹਾਸਕ ਭਾਸ਼ਣ ਦਿੱਤਾ ਸੀ, ਜਿਸ ਵਿੱਚ ਵਿਸ਼ਵਵਿਆਪੀ ਦਰਸ਼ਕਾਂ ਨੂੰ ਹਿੰਦੂ ਦਰਸ਼ਨ ਤੋਂ ਜਾਣੂ ਕਰਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
