ਬ੍ਰਿਟਿਸ਼ ਸੰਸਦ ਦੇ ਕੋਲ ਮਿਲਿਆ ਸ਼ੱਕੀ ਪੈਕੇਟ
Thursday, Mar 07, 2019 - 01:08 AM (IST)

ਲੰਡਨ— ਬ੍ਰਿਟੇਨ 'ਚ ਸੰਸਦ ਦੇ ਉੱਪਰੀ ਸਦਨ ਹਾਊਸ ਆਫ ਲਾਰਡਸ ਦੇ ਕੋਲ ਬੁੱਧਵਾਰ ਨੂੰ ਇਕ ਸ਼ੱਕੀ ਪੈਕੇਟ ਮਿਲਣ ਕਾਰਨ ਹਫੜਾ-ਦਫੜੀ ਮਚ ਗਈ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਘਟਨਾ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਪੁਲਸ ਸ਼ੱਕੀ ਸਾਮਾਨ ਦੀ ਜਾਂਚ 'ਚ ਲੱਗੀ ਹੋਈ ਹੈ। ਇਸ ਤੋਂ ਇਕ ਦਿਨ ਪਹਿਲਾਂ ਲੰਡਨ ਸਥਿਤ ਰੇਲਵੇ ਸਟੇਸ਼ਨ ਤੇ ਦੋ ਹਵਾਈ ਅੱਡਿਆਂ 'ਤੇ ਤਿੰਮ ਧਮਾਕਾਖੇਜ਼ ਸਮੱਗਰੀਆਂ ਬਰਾਮਦ ਹੋਈਆਂ ਸਨ।