ਅਮਰੀਕਾ ''ਚ 19 ਸਾਲਾ ਪੰਜਾਬੀ ਨੌਜਵਾਨ ਦੀ ਮੌਤ
Wednesday, Aug 14, 2019 - 08:24 AM (IST)

ਕੈਲੇਫੋਰਨੀਆਂ (ਨੀਟਾ ਮਾਛੀਕੇ)— ਪਿਛਲੇ ਦਿਨੀਂ ਅਮਰੀਕਾ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਤ ਟਰੇਸੀ ਨੇੜਲੇ ਸ਼ਹਿਰ ਮਾਊਂਟੇਨ ਹਾਊਸ ਨਿਵਾਸੀ ਸ. ਕੁਲਬੀਰ ਸਿੰਘ ਸਿੱਧੂ ਅਤੇ ਸਰਦਾਰਨੀ ਸੁਖਵੰਤ ਕੌਰ ਸਿੱਧੂ ਦੇ 19 ਸਾਲਾ ਜਵਾਨ ਪੁੱਤ ਸੁਮੇਧ ਸਿੰਘ ਸਿੱਧੂ ਦੀ ਮੌਤ ਹੋ ਗਈ। ਸੁਮੇਧ ਆਪਣੇ ਪਿੱਛੇ ਆਪਣੇ ਮਾਤਾ-ਪਿਤਾ ਅਤੇ ਭਰਾ ਕਰਨ ਸਿੰਘ ਨੂੰ ਵਿਲਕਦਾ ਛੱਡ ਗਿਆ।
ਸੁਮੇਧ ਸਿੰਘ ਸਿੱਧੂ ਦੀ ਲਾਸ਼ ਉਸ ਦੀ ਗੱਡੀ ਸਮੇਤ ਮਾਊਂਟਨ ਹਾਊਸ ਨੇੜਲੀ ਝੀਲ 'ਚੋਂ ਬਰਾਮਦ ਹੋਈ। ਸੁਮੇਧ ਸਿੰਘ ਸਿੱਧੂ ਦਾ ਅੰਤਿਮ ਸੰਸਕਾਰ 17 ਅਗਸਤ ਦਿਨ ਸ਼ਨੀਵਾਰ ਸਵੇਰੇ 10 ਵਜੇ ਫਰੀ'ਸ ਮੈਮੋਰੀਅਲ ਚੈਪਿਲ ਟਰੇਸੀ ਵਿਖੇ ਹੋਵੇਗਾ। ਇਸ ਉਪਰੰਤ ਭੋਗ ਅਤੇ ਅੰਤਿਮ ਅਰਦਾਸ ਦੁਪਿਹਰ 1:30 ਵਜੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਟਰੇਸੀ ਵਿਖੇ ਹੋਵੇਗੀ। ਸੁਮੇਧ ਸਿੰਘ ਦੇ ਪਰਿਵਾਰ ਸਮੇਤ ਇੱਥੇ ਰਹਿੰਦੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ।