ਸੁਲਤਾਨ ਮਹਿਮੂਦ ਨੇ POK ਦੇ ਰਾਸ਼ਟਰਪਤੀ ਅਹੁਦੇ ਦੀ ਚੁੱਕੀ ਸਹੁੰ
Wednesday, Aug 25, 2021 - 11:10 PM (IST)
ਇਸਲਾਮਾਬਾਦ-ਸੀਨੀਅਰ ਸਿਆਸਤਦਾਨ ਸੁਲਤਾਨ ਮਹਿਮੂਦ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਬੀਤੀ 17 ਅਗਸਤ ਨੂੰ ਵਿਧਾਨ ਸਭਾ ਵੱਲੋਂ ਚੁਣੇ ਜਾਣ ਤੋਂ ਬਾਅਦ ਮਹਿਮੂਦ ਇਸ ਖੇਤਰ ਦੇ 28ਵੇਂ ਰਾਸ਼ਟਰਪਤੀ ਬਣੇ। ਉਨ੍ਹਾਂ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਵੱਲੋਂ ਚੋਟੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਨੇ 25 ਜੁਲਾਈ ਨੂੰ ਹੋਈਆਂ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ :ਚੀਨ ਦੀ 'ਦਾਦਾਗੀਰੀ' ਨਾਲ ਨਜਿੱਠਣ ਲਈ ਅਮਰੀਕਾ ਦਾ ਸਾਥ ਦੇਵੇ ਵੀਅਤਨਾਮ : ਹੈਰਿਸ
ਉਹ ਆਪਣੀ ਮੁਕਾਬਲੇਬਾਜ਼ ਸੰਯੁਕਤ ਵਿਰੋਧੀ ਉਮੀਦਵਾਰ ਮਿਆਂ ਅਬਦੁਲ ਮਸੂਦ ਖਾਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 24 ਅਗਸਤ ਨੂੰ ਖਤਮ ਹੋ ਗਿਆ। ਮਹਿਮੂਦ ਨੇ ਜੁਲਾਈ 1996 ਤੋਂ ਜੁਲਾਈ 2001 ਦਰਮਿਆਨ ਪੀ.ਓ.ਕੇ. ਦੇ ਪ੍ਰਧਾਨ ਮੰਤਰੀ ਵਜੋਂ ਵੀ ਕਾਰਜ ਕੀਤਾ ਸੀ। ਉਹ ਪੀ.ਟੀ.ਆਈ. ਦੇ ਖੇਤਰੀ ਪ੍ਰਧਾਨ ਹਨ ਅਤੇ ਐੱਲ.ਏ.-3, ਮੀਰਪੁਰ-ਤਤ੍ਰੀਯ ਤੋਂ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਹਨ।
ਇਹ ਵੀ ਪੜ੍ਹੋ : ਤੰਜ਼ਾਨੀਆ 'ਚ ਫ੍ਰਾਂਸੀਸੀ ਦੂਤਘਰ ਨੇੜੇ ਸੰਘਰਸ਼, 3 ਦੀ ਮੌਤ
ਭਾਰਤ ਨੇ ਪੀ.ਓ.ਕੇ. 'ਚ ਹਾਲ ਦੀਆਂ ਚੋਣਾਂ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਸੀ ਕਿ ਦਿਖਾਵੇ ਦੀ ਇਹ ਕਵਾਇਦ ਕੁਝ ਹੋਰ ਨਹੀਂ ਸਗੋਂ ਪਾਕਿਸਤਾਨ ਵੱਲੋਂ ਆਪਣੇ ਗੈਰ-ਕਾਨੂੰਨੀ ਕਬਜ਼ੇ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਅਤੇ ਉਸ ਨੇ ਇਸ ਮੁੱਦੇ 'ਤੇ ਸਖਤ ਵਿਰੋਧ ਦਰਜ ਕਰਵਾਇਆ ਹੈ। ਪੀ.ਓ.ਕੇ. 'ਚ ਚੋਣਾਂ 'ਤੇ ਸਖਤ ਪ੍ਰਤੀਕਿਰਾ ਦਿੰਦੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਇਨ੍ਹਾਂ ਭਾਰਤੀ ਖੇਤਰਾਂ 'ਤੇ ਕੋਈ ਅਧਿਕਾਰ ਨਹੀਂ ਹੈ ਅਤੇ ਉਸ ਨੇ ਆਪਣੇ ਗੈਰ-ਕਾਨੂੰਨੀ ਕਬਜ਼ੇ ਵਾਲੇ ਸਾਰੇ ਭਾਰਤੀ ਖੇਤਰਾਂ ਨੂੰ ਖਾਲੀ ਕਰਨਾ ਚਾਹੀਦਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।