ਇਟਲੀ ਤੋਂ ਸੁਖਚੈਨ ਸਿੰਘ ਮਾਨ ਵਿਧਾਨ ਸਭਾ ਚੋਣਾਂ ਲਈ "ਐਡੀਸ਼ਨ ਕੋਆਡੀਨੇਟਰ'' ਨਿਯੁਕਤ

Monday, Jan 31, 2022 - 03:36 PM (IST)

ਇਟਲੀ ਤੋਂ ਸੁਖਚੈਨ ਸਿੰਘ ਮਾਨ ਵਿਧਾਨ ਸਭਾ ਚੋਣਾਂ ਲਈ "ਐਡੀਸ਼ਨ ਕੋਆਡੀਨੇਟਰ'' ਨਿਯੁਕਤ

ਮਿਲਾਨ/ਇਟਲੀ (ਸਾਬੀ ਚੀਨੀਆ): ਪੰਜਾਬ ਵਿਧਾਨ ਸਭਾ ਚੋਣਾਂ ਲਈ ਐਨ.ਆਰ.ਆਈਜ਼. ਦੀ ਵੋਟ ਤੇ ਸਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਇੰਡੀਅਨ ਉਵਰਸੀਜ਼ ਕਾਂਗਰਸ ਵੱਲੋਂ ਬਰਨਾਲੇ ਜਿਲ੍ਹੇ ਦੇ ਪਿੰਡ ਠੀਕਰੀਵਾਲ ਦੇ ਇਟਲੀ ਰਹਿੰਦੇ ਨੌਜਵਾਨ ਆਗੂ ਸੁਖਚੈਨ ਸਿੰਘ ਮਾਨ ਨੂੰ ਪੰਜਾਬ ਵਿਧਾਨ ਸਭਾ ਚੌਣਾਂ ਲਈ "ਐਡੀਸ਼ਨਲ ਕੋਆਡੀਨੇਟਰ, ਨਿਯੁਕਤ ਕਰਕੇ ਚੋਣ ਮੁਹਿੰਮ ਵਿਚ ਪਾਰਟੀ ਪ੍ਰਚਾਰ ਲਈ ਸੱਦਾ ਪੱਤਰ ਦਿੱਤਾ ਹੈ। ਦੱਸਣਯੋਗ ਹੈ ਕਿ ਸੁਖਚੈਨ ਸਿੰਘ ਮਾਨ ਯੂਰਪ ਦੀ ਸਿਆਸਤ ਵਿਚ ਵੱਡਾ ਨਾਂ ਰੱਖਦੇ ਹਨ ਅਤੇ ਮੂਹਰੇ ਹੋਕੇ ਲੋੜਵੰਦਾਂ ਦੀ ਮਦਦ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ -ਭਾਰਤੀ ਕਲਾਕਾਰ ਨੇ ਤੋੜਿਆ 'ਰਿਕਾਰਡ', ਬਣਾਈ ਯੂਏਈ ਦੇ ਸ਼ਾਸਕਾਂ ਦੀ ਸਭ ਤੋਂ ਵੱਡੀ 'ਤਸਵੀਰ' 

ਪਿਛਲੇ ਦਿਨੀ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਵਾਸੀ ਪੰਜਾਬੀਆਂ ਨਾਲ ਯੂਮ ਐਪ ਰਾਹੀਂ ਕੀਤੀ ਮੀਟਿੰਗ ਵਿਚ ਵੀ ਮਾਨ ਨੇ ਵਿਦੇਸ਼ੀ ਧਰਤੀ 'ਤੇ ਨਵ ਵਿਆਹੀਆਂ ਕੁੜੀਆਂ 'ਤੇ ਹੋ ਰਹੇ ਤਸ਼ਦਦ ਦੀ ਗੱਲ ਨੂੰ ਬੜੇ ਜੋਰਦਾਰ ਤਰੀਕੇ ਨਾਲ ਚੁੱਕਦੇ ਹੋਏ ਕੁੜੀਆਂ ਲਈ ਇਨਸਾਫ ਦੀ ਮੰਗ ਕੀਤੀ ਸੀ। ਪੰਜਾਬ ਦੀਆਂ ਧੀਆਂ ਦੀ ਅਵਾਜ਼ ਬਣਕੇ ਇਨਸਾਫ ਲਈ ਮਦਦ ਕਰਦੇ ਕਰਨ ਵਾਲੇ ਸੁਖਚੈਨ ਸਿੰਘ ਮਾਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਉਹਨਾਂ ਨੂੰ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਹੈ ਤੇ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਆਉਂਦੇ ਕੁਝ ਦਿਨਾਂ ਲਈ ਪੰਜਾਬ ਫੇਰੀ 'ਤੇ ਜਾ ਰਹੇ ਹਨ ਤੇ ਕਾਂਗਰਸ ਪਾਰਟੀ ਜਿੱਥੇ ਜਿੱਥੇ ਵੀ ਡਿਊਟੀ ਲਾਵੇਗੀ, ਉਹ ਉਥੇ-ਉਥੇ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਲਈ ਭੂਮਿਕਾ ਨਿਭਾਉਣਗੇ।


author

Vandana

Content Editor

Related News