ਸੂਡਾਨ ''ਚ ਕਾਰਕੁਨਾਂ ਨੇ ਫੌਜ ਨਾਲ ਸੱਤਾ-ਸਾਂਝੇਦਾਰੀ ਦੇ ਸੁਝਾਅ ਨੂੰ ਕੀਤਾ ਖਾਰਿਜ, ਹੜ੍ਹਤਾਲ ਕੀਤੀ ਸ਼ੁਰੂ
Saturday, Nov 06, 2021 - 08:17 PM (IST)
ਖਾਰਤੂਮ-ਸੂਡਾਨ 'ਚ ਸਿਵਲ ਸਰਕਾਰ ਲਿਆਉਣ ਲਈ ਚੱਲ ਰਹੇ ਅੰਦੋਲਨ 'ਚ ਸ਼ਾਮਲ ਕਾਰਕੁਨਾਂ ਨੇ ਪਿਛਲੇ ਮਹੀਨੇ ਦੇ ਤਖ਼ਤਾਪਲਟ ਤੋਂ ਬਾਅਦ ਫੌਜ ਨਾਲ ਸੱਤਾ ਸਾਂਝੇਦਾਰੀ ਦੇ ਸਮਝੌਤੇ 'ਤੇ ਪਰਤਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਸਮਰਥਿਤ ਪਹਿਲ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਐਤਵਾਰ ਤੋਂ ਦੋ ਦਿਨ ਦੀ ਦੇਸ਼ ਵਿਆਪੀ ਹੜ੍ਹਤਾਲ ਦਾ ਐਲਾਨ ਕੀਤਾ ਗਿਆ। ਲੋਕਤੰਤਰ ਵੱਲੋਂ ਤਬਦੀਬੀ ਸਿਵਲ ਸਰਕਾਰ ਲਿਆਉਣ ਦੇ ਲਿਹਾਜ਼ ਨਾਲ ਅੰਦੋਲਨ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਸੰਮੇਲਨ 'ਚ ਜਲਵਾਯੂ ਮਾਰਚ ਰਾਹੀਂ ਨੇਤਾਵਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼
ਦੇਸ਼ ਦੇ ਮੁੱਖ ਰਾਜਨੀਤਿਕ ਦਲ ਦੇ ਇਕ ਨੇਤਾ ਨੇ ਫੌਜ ਅਗਵਾਈ 'ਤੇ ਗਲਤ ਮੰਸ਼ਾ ਨਾਲ ਗੱਲਬਾਤ ਕਰਨ ਦਾ ਦੋਸ਼ ਲਾਇਆ। ਸੂਡਾਨ ਦੀ ਫੌਜ ਨੇ 25 ਅਕਤੂਬਰ ਨੂੰ ਸੱਤਾ 'ਕੇ ਕਬਜ਼ਾ ਕਰ ਲਿਆ ਸੀ ਅਤੇ ਅੰਤਰਿਮ ਪ੍ਰਸ਼ਾਸਨ ਨੂੰ ਭੰਗ ਕਰਦੇ ਹੋਏ ਦਰਜਨਾਂ ਸਰਕਾਰੀ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੌਜ ਦੇ ਸੱਤਾ 'ਤੇ ਕਬਜ਼ੇ ਨੇ ਲੋਕਤਾਂਤਰਿਕ ਸ਼ਾਸਨ ਵੱਲੋਂ ਦੇਸ਼ ਦੇ ਅਸਥਿਰ ਤਬਦੀਲੀ ਦੀ ਪ੍ਰਕਿਰਿਆ 'ਚ ਰੁਕਾਵਟ ਪਾ ਦਿੱਤੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਇਲਾਜ ਲਈ 'ਮਰਕ' ਦੀ ਗੋਲੀ ਨੂੰ ਮਿਲੀ ਮਨਜ਼ੂਰੀ
ਇਸ ਤੋਂ ਕਰੀਬ ਦੋ ਸਾਲ ਪਹਿਲਾਂ ਵਿਦਰੋਹ ਕਾਰਨ ਲੰਬੇ ਸਮੇਂ ਤੋਂ ਕਾਬਜ਼ ਤਾਨਾਸ਼ਾਹ ਉਮਰ ਅਲ-ਬਸ਼ੀਰ ਅਤੇ ਉਨ੍ਹਾਂ ਦੀ ਇਸਲਾਮਾਵਾਦੀ ਸਰਕਾਰ ਨੂੰ ਹਟਾਉਣਾ ਪਿਆ ਸੀ। ਇਸ ਫੌਜ ਤਖ਼ਤਾਪਲਟ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਆਲੋਚਨਾਵਾਂ ਦੇਖਣ ਨੂੰ ਮਿਲੀਆਂ ਅਤੇ ਖਾਰਤੂਮ ਅਤੇ ਸੂਡਾਨ ਦੇ ਹੋਰ ਸ਼ਹਿਰਾਂ 'ਚ ਸੜਕਾਂ 'ਤੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਘਟਨਾਕ੍ਰਮ ਤੋਂ ਬਾਅਦ ਤੋਂ ਅੰਤਰਰਾਸ਼ਟਰੀ ਸਮੂਹ ਨੇ ਪਹਿਲਾਂ ਹੀ ਅਸ਼ਾਂਤ ਇਸ ਅਫਰੀਕੀ ਖੇਤਰ ਨੂੰ ਹੋਰ ਅਸਥਿਰਤਾ ਵੱਲ ਲਿਜਾਣ ਵਾਲੇ ਸੰਕਟ ਤੋਂ ਬਾਹਰ ਨਿਕਲਣ ਲਈ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਈਰਾਨ ਨੇ ਵੀਅਤਨਾਮੀ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।