ਇਸ ਤਰ੍ਹਾਂ ਦੀ ਸੀ ਮਹਾਰਾਣੀ ਐਲਿਜ਼ਾਬੈਥ II ਦੀ ਸ਼ਾਹੀ ਜ਼ਿੰਦਗੀ, ਜਾਣੋ ਕਿਸ ਨੂੰ ਮਿਲੇਗਾ ''ਕੋਹਿਨੂਰ ਹੀਰਾ''

Friday, Sep 09, 2022 - 06:11 PM (IST)

ਇਸ ਤਰ੍ਹਾਂ ਦੀ ਸੀ ਮਹਾਰਾਣੀ ਐਲਿਜ਼ਾਬੈਥ II ਦੀ ਸ਼ਾਹੀ ਜ਼ਿੰਦਗੀ, ਜਾਣੋ ਕਿਸ ਨੂੰ ਮਿਲੇਗਾ ''ਕੋਹਿਨੂਰ ਹੀਰਾ''

ਲੰਡਨ (ਬਿਊਰੋ): ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੇ 9 ਸਤੰਬਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਆਖਰੀ ਸਾਹ ਲਿਆ। ਕਰੀਬ 50 ਹਜ਼ਾਰ ਏਕੜ ਵਿੱਚ ਫੈਲੇ 1,116 ਕਰੋੜ ਰੁਪਏ ਦੇ ਇਸ ਸ਼ਾਨਦਾਰ ਕਿਲ੍ਹੇ ਦੀ ਮਾਲਕ ਮਹਾਰਾਣੀ ਐਲਿਜ਼ਾਬੈਥ II ਸੀ।ਇਹ ਕਿਲ੍ਹਾ ਸਿਰਫ਼ ਇੱਕ ਪਛਾਣ ਹੈ। ਲੰਡਨ ਦੇ ਸ਼ਾਹੀ ਪਰਿਵਾਰ ਅਤੇ ਮਹਾਰਾਣੀ ਦੇ ਸ਼ਾਹੀ ਜੀਵਨ ਵਿੱਚ ਅਜਿਹੇ ਕਈ ਮਹਿਲ, ਤਾਜ, ਬੱਘੀਆਂ ਅਤੇ ਗੱਡੀਆਂ ਸਨ। ਅੱਜ ਅਸੀਂ ਉਨ੍ਹਾਂ ਦੀ ਸ਼ਾਹੀ ਜ਼ਿੰਦਗੀ ਬਾਰੇ ਗੱਲ ਕਰਨ ਜਾ ਰਹੇ ਹਾਂ। 

PunjabKesari

ਸ਼ਾਹੀ ਪਰਿਵਾਰ ਕੋਲ ਕਰੋੜਾਂ ਰੁਪਏ ਤੋਂ ਵੱਧ ਦੀ ਜਾਇਦਾਦ

ਫੋਰਬਸ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਸਭ ਤੋਂ ਉੱਚੇ ਅਹੁਦੇ 'ਤੇ ਬੈਠਣ ਵਾਲੇ ਰਾਜਾ ਜਾਂ ਰਾਣੀ ਦੀ ਕੁੱਲ ਜਾਇਦਾਦ 28 ਅਰਬ ਡਾਲਰ ਯਾਨੀ 2.23 ਲੱਖ ਕਰੋੜ ਰੁਪਏ ਹੈ। ਇਸ ਵਿੱਚ ਦੋ ਤਰ੍ਹਾਂ ਦੀ ਜਾਇਦਾਦ ਹੁੰਦੀ ਹੈ।ਪਹਿਲਾ: ਸ਼ਾਹੀ ਪਰਿਵਾਰ ਦਾ ਸਭ ਤੋਂ ਉੱਚਾ ਦਰਜੇ, 'ਦਿ ਕ੍ਰਾਊਨ' ਦੇ ਨਾਂ 'ਤੇ ਜਾਇਦਾਦ।ਦੂਜਾ: ਰਾਜੇ ਜਾਂ ਰਾਣੀ ਦੀ ਨਿੱਜੀ ਜਾਇਦਾਦ।ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਬਕਿੰਘਮ ਪੈਲੇਸ ਦਾ ਕਿਲਾ ਸ਼ਾਹੀ ਪਰਿਵਾਰ ਦਾ ਸਭ ਤੋਂ ਉੱਚੇ ਦਰਜੇ, 'ਦਿ ਕਰਾਊਨ' ਦੇ ਨਾਮ ਦੀ ਜਾਇਦਾਦ ਹੈ  ਜਦੋਂ ਕਿ ਸਕਾਟਲੈਂਡ ਦਾ 'ਬਾਲਮੋਰਲ ਕੈਸਲ' ਐਲਿਜ਼ਾਬੈਥ II ਦੀ ਨਿੱਜੀ ਜਾਇਦਾਦ ਹੈ, ਜੋ ਹੁਣ ਉਨ੍ਹਾਂ ਦੇ ਬੇਟੇ ਦੇ ਨਾਂ 'ਤੇ ਹੋਵੇਗਾ।

PunjabKesari

ਤਾਜ ਦੇ ਨਾਂ 'ਤੇ ਰੱਖੀ ਜਾਇਦਾਦ ਅਹੁਦੇ 'ਤੇ ਬੈਠੇ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ ਹੈ, ਨਾ ਹੀ ਇਹ ਜਾਇਦਾਦ ਸਰਕਾਰ ਦੀ ਹੈ। ਸੰਪਤੀ ਦਾ ਨਿਯੰਤਰਣ ਕ੍ਰਾਊਨ ਸਟੇਟ ਬੋਰਡ ਦੁਆਰਾ ਕੀਤਾ ਜਾਂਦਾ ਹੈ। ਮਹਾਰਾਣੀ ਦਾ ਸ਼ਾਹੀ ਪਹਿਰਾਵਾ ਦਸਤਾਨੇ ਤੋਂ ਬਿਨਾਂ ਪੂਰਾ ਨਹੀਂ ਸੀ ਹੁੰਦਾ। ਕਿਸੇ ਵੀ ਦੇਸ਼ ਦੀ ਯਾਤਰਾ 'ਤੇ ਮਹਾਰਾਣੀ ਦੇ ਨਾਲ 34 ਲੋਕ ਹੁੰਦੇ ਸਨ। ਇਸ ਵਿੱਚ 6 ਸਕੱਤਰ, 8 ਬਾਡੀਗਾਰਡ, 2 ਡਰੈਸਰ ਸ਼ਾਮਲ ਹਨ।ਹੁਣ ਅਸੀਂ ਜਾਣਦੇ ਹਾਂ ਕਿ ਬ੍ਰਿਟੇਨ ਦੇ ਰਾਜੇ ਜਾਂ ਮਹਾਰਾਣੀ ਦੇ ਨਾਂ 'ਤੇ ਕੁੱਲ 2.23 ਲੱਖ ਕਰੋੜ ਰੁਪਏ ਦੀ ਜਾਇਦਾਦ 'ਚ ਕੀ-ਕੀ ਹੈ।


1. ਰਾਜਾ ਜਾਂ ਰਾਣੀ ਦੇ ਤਾਜ ਅਹੁਦੇ ਦੇ ਨਾਂ 'ਤੇ ਜਾਇਦਾਦ: 1.55 ਲੱਖ ਕਰੋੜ ਰੁਪਏ


2. ਬਕਿੰਘਮ ਪੈਲੇਸ ਦੀ ਕੁੱਲ ਲਾਗਤ: 39 ਹਜ਼ਾਰ ਕਰੋੜ ਰੁਪਏ


3. ਡਚੀ ਆਫ ਕੋਰਨਵਾਲ ਦੇ ਨਾਂ 'ਤੇ ਜਾਇਦਾਦ: 10 ਹਜ਼ਾਰ ਕਰੋੜ ਰੁਪਏ


4. ਕੇਨਸਿੰਗਟਨ ਪੈਲੇਸ ਦੀ ਕੀਮਤ: 5 ਹਜ਼ਾਰ ਕਰੋੜ ਰੁਪਏ


5. ਡਚੀ ਆਫ ਲੈਂਕੈਸਟਰ ਦੇ ਨਾਂ 'ਤੇ ਜਾਇਦਾਦ: 5.96 ਹਜ਼ਾਰ ਕਰੋੜ ਰੁਪਏ


6. ਸਕਾਟਲੈਂਡ ਵਿੱਚ ਤਾਜ ਦੇ ਨਾਮ 'ਤੇ ਕੁੱਲ ਜਾਇਦਾਦ: 4.71 ਹਜ਼ਾਰ ਕਰੋੜ



PunjabKesari

ਮਹਾਰਾਣੀ ਐਲਿਜ਼ਾਬੈਥ ਕੋਲ 4 ਹਜ਼ਾਰ ਕਰੋੜ ਰੁਪਏ ਦੀ ਨਿੱਜੀ ਜਾਇਦਾਦ

ਫੋਰਬਸ ਦੀ ਰਿਪੋਰਟ ਮੁਤਾਬਕ ਮਹਾਰਾਣੀ ਐਲਿਜ਼ਾਬੇਥ 4 ਹਜ਼ਾਰ ਕਰੋੜ ਰੁਪਏ ਦੀ ਨਿੱਜੀ ਜਾਇਦਾਦ ਦੀ ਮਾਲਕ ਸੀ। ਇਹਨਾਂ ਵਿੱਚ ਉਸਦੇ ਨਿਵੇਸ਼, ਕਲਾ, ਕੀਮਤੀ ਪੱਥਰ ਅਤੇ ਰੀਅਲ ਅਸਟੇਟ ਸ਼ਾਮਲ ਹਨ। ਸੈਂਡਰਿੰਗਮ ਹਾਊਸ ਅਤੇ ਬਾਲਮੋਰਲ ਫੋਰਟ ਵੀ ਮਹਾਰਾਣੀ ਦੀ ਨਿੱਜੀ ਜਾਇਦਾਦ ਹਨ।

PunjabKesari


4500 ਕਰੋੜ ਰੁਪਏ ਦਾ ਤਾਜ ਪਹਿਨਦੀ ਸੀ ਮਹਾਰਾਣੀ ਐਲਿਜ਼ਾਬੈਥ 

ਮਹਾਰਾਣੀ ਐਲਿਜ਼ਾਬੈਥ II ਦੀ ਗਲੈਮਰਸ ਅਤੇ ਲਗਜ਼ਰੀ ਜ਼ਿੰਦਗੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਬਕਿੰਘਮ, ਜਿੱਥੇ ਉਹ 70 ਸਾਲਾਂ ਤੱਕ ਰਹੀ, ਵਿੱਚ 775 ਕਮਰੇ ਅਤੇ 78 ਬਾਥਰੂਮ ਹਨ। ਇੰਨਾ ਹੀ ਨਹੀਂ ਮਹਾਰਾਣੀ ਦੇ ਤਾਜ ਨੂੰ 2900 ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਸੀ। ਇਸ ਤਾਜ ਦੀ ਕੀਮਤ ਕਰੀਬ 4500 ਕਰੋੜ ਹੈ। ਇਸ ਤਾਜ ਵਿੱਚ ਭਾਰਤ ਦਾ ਕੋਹਿਨੂਰ ਹੀਰਾ ਵੀ ਜੜਿਆ ਹੋਇਆ ਹੈ।ਜੇਕਰ ਤਾਜ ਦੇ ਨਾਲ ਹੋਰ ਕੀਮਤੀ ਪੱਥਰਾਂ ਦੀ ਕੀਮਤ ਨੂੰ ਜੋੜੀਏ ਤਾਂ ਇਹ ਲਗਭਗ 31 ਹਜ਼ਾਰ ਕਰੋੜ ਰੁਪਏ ਹੈ। ਇੰਨਾ ਹੀ ਨਹੀਂ ਐਲਿਜ਼ਾਬੈਥ ਕੋਲ ਵੱਖ-ਵੱਖ ਰੰਗਾਂ ਦੇ 200 ਤੋਂ ਜ਼ਿਆਦਾ ਹੈਂਡਬੈਗ ਸਨ, ਜਿਨ੍ਹਾਂ ਨੂੰ ਉਹ ਅਕਸਰ ਆਪਣੇ ਨਾਲ ਲੈ ਕੇ ਬਾਹਰ ਨਿਕਲਦੀ ਸੀ। ਮਹਾਰਾਣੀ ਐਲਿਜ਼ਾਬੈਥ II ਲੈਂਡ ਰੋਵਰ ਕਾਰ ਨੂੰ ਪਸੰਦ ਸੀ, ਜਿਸਦਾ ਨਾਮ ਡਿਫੈਂਡਰ ਸੀ।

PunjabKesari

ਕੋਹਿਨੂਰ ਹੀਰੇ ਬਾਰੇ ਐਲਾਨ

ਦਰਅਸਲ 70 ਸਾਲਾਂ ਤੱਕ ਬ੍ਰਿਟੇਨ ਦੀ ਗੱਦੀ 'ਤੇ ਕਾਬਜ਼ ਰਹਿਣ ਵਾਲੀ ਮਹਾਰਾਣੀ ਨੇ ਐਲਾਨ ਕੀਤਾ ਸੀ ਕਿ ਪ੍ਰਿੰਸ ਚਾਰਲਸ ਉਨ੍ਹਾਂ ਦੀ ਮੌਤ ਤੋਂ ਬਾਅਦ ਕੁਰਸੀ ਸੰਭਾਲਣਗੇ ਅਤੇ ਇਸ ਦੇ ਨਾਲ ਹੀ ਇਕ ਹੋਰ ਮਹੱਤਵਪੂਰਨ ਬਦਲਾਅ ਹੋਵੇਗਾ ਜੋ ਕੋਹਿਨੂਰ ਹੀਰੇ ਨਾਲ ਸਬੰਧਤ ਹੈ। ਸਾਲ ਦੇ ਸ਼ੁਰੂ ਵਿੱਚ ਮਹਾਰਾਣੀ ਨੇ ਘੋਸ਼ਣਾ ਕੀਤੀ ਸੀ ਕਿ ਜਦੋਂ ਪ੍ਰਿੰਸ ਚਾਰਲਸ ਗੱਦੀ 'ਤੇ ਬੈਠਣਗੇ ਤਾਂ ਉਹਨਾਂ ਦੀ ਪਤਨੀ ਕੈਮਿਲਾ, ਜੋ ਡਚੇਸ ਆਫ ਕਾਰਨਵਾਲ ਹੈ, ਰਾਣੀ ਕੰਸੋਰਟ ਬਣੇਗੀ। ਜਦੋਂ ਅਜਿਹਾ ਹੁੰਦਾ ਹੈ, ਤਾਂ ਕੈਮਿਲਾ ਨੂੰ ਰਾਜ ਮਾਤਾ ਦਾ ਮਸ਼ਹੂਰ ਕੋਹਿਨੂਰ ਤਾਜ ਮਿਲੇਗਾ।

ਪੜ੍ਹੋ ਇਹ ਅਹਿਮ ਖ਼ਬਰ- ਅਰਡਰਨ, ਮੁਹੰਮਦ ਬੁਹਾਰੀ, ਬੋਲਸੋਨਾਰੋ ਨੇ ਮਹਾਰਾਣੀ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ 

ਜਾਇਦਾਦ ਤੋਂ ਆਮਦਨ ਦਾ ਸਿਰਫ਼ 25% ਹੀ ਮਿਲਦਾ ਸੀ

ਫੋਰਬਸ ਦੀ ਰਿਪੋਰਟ ਮੁਤਾਬਕ 2020 'ਚ ਰਾਜ ਪਰਿਵਾਰ ਦੀ ਜਾਇਦਾਦ ਤੋਂ 3.78 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਈ ਸੀ। ਜਿਸ ਵਿਚੋਂ ਸਿਰਫ 25% ਸ਼ਾਹੀ ਪਰਿਵਾਰ ਨੂੰ ਗਿਆ, ਬਾਕੀ 75% ਬ੍ਰਿਟਿਸ਼ ਖਜ਼ਾਨੇ ਵਿਚ ਗਿਆ।ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਵੀ ਕਈ ਸ਼ਾਹੀ ਰੀਤੀ-ਰਿਵਾਜ ਹਨ। ਸ਼ਾਹੀ ਪਰਿਵਾਰ ਦੀਆਂ ਇਹ ਰਵਾਇਤੀ ਰੀਤਾਂ ਇੰਨੀਆਂ ਮਜ਼ਬੂਤ ਹਨ ਕਿ ਕਿਸੇ ਲਈ ਵੀ ਇਨ੍ਹਾਂ ਨੂੰ ਤੋੜਨਾ ਮੁਸ਼ਕਿਲ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News