ਕੋਵਿਡ ਨਾਲ ਪੀੜਤ ਹੋਣ ਤੋਂ ਬਾਅਦ ਵੀ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ ਦਾ ਖ਼ਦਸ਼ਾ ਬਰਕਰਾਰ : ਅਧਿਐਨ
Saturday, Dec 04, 2021 - 01:52 AM (IST)
ਹੇਗ-ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਹੋ ਚੁੱਕਿਆ ਹੈ, ਉਨ੍ਹਾਂ ਨੂੰ ਵਾਇਰਸ ਦੇ ਨਵੇਂ ਵੇਰੀਐਂਟ 'ਓਮੀਕ੍ਰੋਨ' ਨਾਲ ਇਨਫੈਕਟਿਡ ਹੋਣ ਦਾ ਖ਼ਦਸ਼ਾ ਹੈ, ਕਿਸੇ ਹੋਰ ਵੇਰੀਐਂਟ ਨਾਲ ਇਨਫੈਕਟਿਡ ਹੋਣ ਦੀ ਤੁਲਨਾ ਜ਼ਿਆਦਾ ਹੈ। ਖੋਜਕਰਤਾਵਾਂ ਦਾ ਇਕ ਸਮੂਹ ਦੱਖਣੀ ਅਫਰੀਕਾ 'ਚ ਦੁਬਾਰਾ ਇਨਫੈਕਟਿਡ ਹੋਣ ਦੇ ਮਾਮਲਿਆਂ ਦਾ ਅਧਿਐਨ ਕਰ ਰਿਹਾ ਹੈ ਅਤੇ ਉਸ ਨੇ ਪਤਾ ਲਾਇਆ ਹੈ ਕਿ ਓਮੀਕ੍ਰੋਨ ਦੇ ਆਉਣ ਤੋਂ ਬਾਅਦ ਤੋਂ ਮੁੜ-ਇਨਫੈਕਟਿਡ ਹੋਣ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਦੱਖਣੀ ਏਸ਼ੀਆਈ ਲੋਕਾਂ 'ਚ ਕੋਵਿਡ-19 ਦਾ ਖਤਰਾ ਜ਼ਿਆਦਾ : ਅਧਿਐਨ
ਅਜਿਹਾ ਪਹਿਲਾ ਸਾਹਮਣੇ ਆਏ ਵਾਇਰਸ ਦੇ ਕਿਸਮਾਂ, ਜਿਸ 'ਚ ਡੈਲਟਾ ਵੀ ਸ਼ਾਮਲ ਹਨ, ਨਹੀਂ ਦੇਖਿਆ ਗਿਆ। ਖੋਜ ਦੇ ਨਤੀਜਿਆਂ ਨੂੰ ਵੀਰਵਾਰ ਨੂੰ ਆਨਲਾਈਨ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਨਤੀਜੇ ਸ਼ੁਰੂਆਤੀ ਹਨ ਅਤੇ ਅਜੇ ਤੱਕ ਇਨ੍ਹਾਂ ਦੀ ਵਿਗਿਆਨਕ ਸਮੀਖਿਆ ਨਹੀਂ ਕੀਤੀ ਗਈ ਹੈ। ਖੋਜਕਰਤਾਵਾਂ ਨੇ ਇਹ ਨਹੀਂ ਦੱਸਿਆ ਕਿ ਦੁਬਾਰਾ ਇਨਫੈਕਸ਼ਨ ਦੇ ਕਿੰਨੇ ਮਾਮਲੇ ਓਮੀਕ੍ਰੋਨ ਦੇ ਹਨ। ਇਹ ਵੀ ਨਹੀਂ ਕਿਹਾ ਗਿਆ ਹੈ ਕਿ ਓਮੀਕ੍ਰੋਨ ਨਾਲ ਇਨਫੈਕਟਿਡ ਹੋਏ ਲੋਕ ਗੰਭੀਰ ਰੂਪ ਨਾਲ ਬੀਮਾਰ ਹੋਏ ਜਾਂ ਨਹੀਂ।
ਇਹ ਵੀ ਪੜ੍ਹੋ : ਅਮਰੀਕਾ ਸ਼ਰਨ ਮੰਗਣ ਵਾਲਿਆਂ ਲਈ ਨੀਤੀ ਕਰੇਗਾ ਬਹਾਲ
ਖੋਜਕਰਤਾਵਾਂ 'ਚੋਂ ਇਕ ਵਿਟਵਾਸਟਰੈਂਡ ਯੂਨੀਵਰਸਿਟੀ ਦੀ ਐਨ ਵੋਨ ਗੋਟਬਰਗ ਨੇ ਵੀਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਇਕ ਪ੍ਰੈੱਸ ਬ੍ਰੀਫਿੰਗ 'ਚ ਕਿਹਾ ਕਿ ਪਹਿਲਾਂ ਹੋਏ ਇਨਫੈਕਸ਼ਨ ਨਾਲ ਡੈਲਟਾ ਰੂਪ ਤੋਂ ਸੁਰੱਖਿਆ ਮਿਲਦੀ ਸੀ ਪਰ ਓਮੀਕ੍ਰੋਨ ਨਾਲ ਅਜਿਹਾ ਨਹੀਂ ਹੈ। ਵੋਨ ਗੋਟਬਰਗ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਟੀਕਾਕਰਨ ਨਾਲ ਗੰਭੀਰ ਰੂਪ ਨਾਲ ਬੀਮਾਰ ਹੋਣ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ 'ਓਮੀਕ੍ਰੋਨ' ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।