ਸਕੂਲ 'ਚ bouncy castle ਬਣਿਆ ਮੌਤ ਦਾ ਝੂਲਾ, 25 ਫੁੱਟ ਦੀ ਉੱਚਾਈ ਤੋਂ ਡਿੱਗੇ ਵਿਦਿਆਰਥੀ

Wednesday, Jun 11, 2025 - 01:32 PM (IST)

ਸਕੂਲ 'ਚ bouncy castle ਬਣਿਆ ਮੌਤ ਦਾ ਝੂਲਾ, 25 ਫੁੱਟ ਦੀ ਉੱਚਾਈ ਤੋਂ ਡਿੱਗੇ ਵਿਦਿਆਰਥੀ

ਇੰਟਰਨੈਸ਼ਨਲ ਡੈਸਕ- ਸਕੂਲ ਵਿਚ ਬਾਊਂਸੀ ਕੈਸਲ ਦਾ ਆਨੰਦ ਲੈ ਰਹੇ ਬੱਚੇ ਇਕ ਭਿਆਨਕ ਹਾਦਸੇ ਦੇ ਸ਼ਿਕਾਰ ਹੋ ਗਏ। ਇਹ ਸਾਰੀ ਘਟਨਾ ਕੈਮਰੇ ਵਿਚ ਵੀ ਰਿਕਾਰਡ ਹੋ ਗਈ। ਜਾਣਕਾਰੀ ਮੁਤਾਬਕ ਤੇਜ਼ ਹਵਾਵਾਂ ਕਾਰਨ ਬਾਊਂਸੀ ਕੈਸਲ ਅਚਾਨਕ 25 ਫੁੱਟ ਹਵਾ ਵਿੱਚ ਉੱਡ ਗਿਆ ਅਤੇ ਖੌਫ਼ਨਾਕ ਹਾਦਸਾ ਵਾਪਰ ਗਿਆ।

PunjabKesari

ਇਹ ਭਿਆਨਕ ਘਟਨਾ ਦੱਖਣੀ ਅਫ਼ਰੀਕਾ ਦੇ ਇੱਕ ਸਕੂਲ ਵਿੱਚ ਫੰਡ ਇਕੱਠਾ ਕਰਨ ਵਾਲੇ ਦਿਨ ਵਾਪਰੀ, ਜਦੋਂ ਅਚਾਨਕ ਤੇਜ਼ ਹਵਾਵਾਂ ਕਾਰਨ ਬਾਊਂਸੀ ਕੈਸਲ ਹਵਾ ਵਿਚ ਉੱਡ ਗਿਆ। ਉਸ ਸਮੇਂ ਮੈਦਾਨ ਵਿਚ ਬਹੁਤ ਸਾਰੇ ਮਾਪੇ ਅਤੇ ਅਧਿਆਪਕ ਮੌਜੂਦ ਸਨ। ਲਾਰਸਕੂਲ ਪ੍ਰੋਟੀਰਿਫ ਸਕੂਲ ਵਿੱਚ ਜਿਵੇਂ ਹੀ ਬਾਊਂਸੀ ਕੈਸਲ ਆਸਮਾਨ ਵਿਚ ਉੱਡਿਆ ਤਾਂ ਉੱਥੇ ਮੌਜੂਦ ਲੋਕ ਡਰ ਦੇ ਮਾਰੇ ਚੀਕਣ ਲੱਗ ਪਏ। ਉੱਧਰ ਇਕ ਬੱਚਾ ਕੈਸਲ ਨੂੰ ਫੜਨ ਵਿਚ ਅਸਫਲ ਰਹਿੰਦਾ ਹੈ ਅਤੇ ਹੇਠਾਂ ਜ਼ਮੀਨ 'ਤੇ ਡਿੱਗ ਜਾਂਦਾ ਹੈ। ਕੁਝ ਪਲਾਂ ਬਾਅਦ ਇੱਕ ਦੂਜਾ ਬੱਚਾ ਵੀ ਆਪਣੀ ਪਕੜ ਗੁਆ ਬੈਠਦਾ ਹੈ ਅਤੇ ਕੈਸਲ ਦੇ ਪਾਸੇ ਤੋਂ ਡਿੱਗ ਜਾਂਦਾ ਹੈ। ਦੋਵੇਂ ਬੱਚੇ 6 ਤੋਂ 9 ਸਾਲ ਦੀ ਉਮਰ ਦੇ ਹਨ। 

 

ਪੜ੍ਹੋ ਇਹ ਅਹਿਮ ਖ਼ਬਰ-ਰਾਹਤ ਸਮੱਗਰੀ ਲੈਣ ਪਹੁੰਚੇ ਲੋਕਾਂ 'ਤੇ ਚੱਲੀਆਂ ਗੋਲੀਆਂ, 36 ਦੀ ਮੌਤ ਤੇ 200 ਤੋਂ ਵਧੇਰੇ ਜ਼ਖਮੀ

PunjabKesari

ਘਟਨਾ 'ਤੇ ਮੌਜੂਦ ਮਾਪਿਆਂ ਨੇ ਵਿਦਿਆਰਥੀਆਂ ਦੇ ਡਿੱਗਣ ਨੂੰ ਬਚਾਉਣ ਲਈ ਇੱਕ ਮਨੁੱਖੀ ਕਰੈਸ਼ ਪੈਡ ਬਣਾਇਆ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਦੋਵੇਂ ਬੱਚੇ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਦੀ ਖੋਪੜੀ ਟੁੱਟੀ ਹੋਈ ਦੱਸੀ ਗਈ ਅਤੇ ਦੂਜੇ ਦੀ ਬਾਂਹ ਵਿਚ ਫ੍ਰੈਕਚਰ ਹੋ ਗਿਆ। ਇਹ ਪਤਾ ਨਹੀਂ ਹੈ ਕਿ ਕੈਸਲ ਵਿਚ ਕਿੰਨੇ ਬੱਚੇ ਸਵਾਰ ਸਨ ਜੋ ਉਡਾਣ ਭਰਨ ਵਾਲੀ ਜਗ੍ਹਾ ਤੋਂ ਲਗਭਗ 50 ਫੁੱਟ ਦੂਰ ਡਿੱਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News