ਜਾਪਾਨ ''ਚ 5.6 ਦੀ ਤੀਬਰਤਾ ਨਾਲ ਆਇਆ ਭੂਚਾਲ
Tuesday, Aug 07, 2018 - 10:55 PM (IST)

ਟੋਕੀਓ— ਜਾਪਾਨ ਦੇ ਪੂਰਬੀ ਤਟ 'ਤੇ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਲੱਗਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.6 ਦੱਸੀ ਜਾ ਰਹੀ ਹੈ ਤੇ ਇਹ 12.1 ਕਿਲੋਮੀਟਰ ਦੀ ਡੂੰਘਾਈ 'ਚ ਸੀ। ਯੂ.ਐੱਸ.ਜੀ.ਐੱਸ. ਨੇ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਅਫੂਨਾਟੋ ਸ਼ਹਿਰ ਦੇ 243 ਕਿਲੋਮੀਟਰ ਦੂਰ ਪੂਰਬ 'ਚ ਸੀ। ਫਿਲਹਾਲ 5.6 ਦੀ ਤੀਬਰਤਾ ਨਾਲ ਆਏ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੇ ਸੁਨਾਮੀ ਦੀ ਕੋਈ ਸੂਚਨਾ ਜਾਰੀ ਕੀਤੀ ਗਈ ਹੈ।