ਦਿਲ, ਦਿਮਾਗ ਤੇ ਅੰਤੜੀਆਂ ’ਤੇ ਅਸਰ ਪਾਉਂਦਾ ਹੈ ਤਣਾਅ

09/10/2019 7:19:17 PM

ਲੰਡਨ (ਏਜੰਸੀ)– ਮਨੁੱਖ ਦੇ ਸਰੀਰ ’ਚ ਤਣਾਅ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ, ਪਰ ਇਕ ਸੀਮਿਤ ਹੱਦ ਤੱਕ। ਤਾਜਾ ਰਿਸਰਚ ’ਚ ਪਤਾ ਲੱਗਾ ਹੈ ਕਿ ਤਣਾਅ ਜਦ ਲੰਬੇ ਸਮੇ ਤੱਕ ਬਣਿਆ ਰਹਿੰਦਾ ਹੈ ਤਾਂ ਇਹ ਕਈ ਤਰ੍ਹਾਂ ਨਾਲ ਖਤਰਨਾਕ ਸਾਬਿਤ ਹੁੰਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਦਿਲ, ਦਿਮਾਗ ਅਤੇ ਅਹਿਮ ਅੰਗਾਂ ’ਤੇ ਪੈਂਦਾ ਹੈ। ਆਓ ਜਾਣਦੇ ਹਾ ਤਣਾਅ ਦੇ ਮੁੱਖ ਕਾਰਣ, ਇਸ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਅਤੇ ਇਸ ਤੋ ਬਚਣ ਦੇ ਉਪਾਅ ਦੇ ਬਾਰੇ ’ਚ। 
ਭਾਰਤੀਆਂ ’ਤੇ ਹਾਵੀ ਹੋ ਚੁੱਕਾ ਹੈ ਤਣਾਅ
ਇਕ ਸਰਵੇ ’ਚ ਪਤਾ ਲੱਗਾ ਹੈ ਕਿ 89 ਫੀਸਦੀ ਭਾਰਤੀ ਲਗਾਤਾਰ ਤਣਾਅ ਸਹਿ ਰਹੇ ਹਨ। ਉਥੇ ਹੀ ਦੁਨੀਆ ਵਿਚ ਲਗਾਤਾਰ ਤਣਾਅ ਨਾਲ ਜੂਝਣ ਵਾਲਿਆਂ ਦਾ ਔਸਤ 86 ਫੀਸਦੀ ਹੈ। ਇਸ ਤੋਂ ਬਾਅਦ ਜਨਵਰੀ 2019 ਵਿਚ ਖੋਜਕਰਤਾਵਾਂ ਨੇ ਭਾਰਤ ਦੇ 120 ਪਿੰਡਾਂ ਵਿਚ ਇਕ ਸਰਵੇ ਕੀਤਾ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮਾਂ ਤਣਾਅ ਵਿਚ ਹੋਵੇ ਤਾਂ ਨਵਜਨਮੇ ਬੱਚੇ 'ਤੇ ਕੀ ਅਸਰ ਹੁੰਦਾ ਹੈ? ਰਿਸਰਚ ਵਿਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਜੇਕਰ ਮਾਂ ਲਗਾਤਾਰ ਤਣਾਅ ਵਿਚ ਹੈ ਤਾਂ ਇਸ ਦਾ 12 ਤੋਂ 18 ਮਹੀਨੇ ਦੇ ਬੱਚੇ 'ਤੇ ਪੰਜ ਤਰ੍ਹਾਂ ਦਾ ਅਸਰ ਪੈਂਦਾ ਹੈ। ਉਚਾਈ, ਭਾਰ, ਹੱਥ-ਪੈਰਾਂ ਦੀ ਸਰਗਰਮੀ, ਸਿੱਖਣ-ਸਮਝਣ ਦੇ ਨਾਲ ਹੀ ਭਾਸ਼ਾਈ ਸਮਰੱਥਾ। ਤਣਾਅ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਕੰਮ ਦਾ ਦਬਾਅ, ਆਪਸੀ ਰਿਸ਼ਤਿਆਂ ਦੀ ਖਟਾਸ ਜਾਂ ਆਰਥਿਕ ਤੰਗੀ, ਕਾਰਨ ਚਾਹੇ ਜੋ ਹੋਵੇ, ਪਰ ਅਸਰ ਇਕੋ ਜਿਹਾ ਹੁੰਦਾ ਹੈ। ਤਣਾਅ ਜਿੰਨਾ ਜ਼ਿਆਦਾ ਰਹੇਗਾ, ਸਾਡੇ ਸਰੀਰ ਨੂੰ ਸਟ੍ਰੈਸ ਹਾਰਮੋਨ ਕੋਰਟੀਸੋਲ ਨਾਲ ਜੂਝਣਾ ਪਵੇਗਾ। ਕੁਝ ਮਾਮਲੇ ਵਿਚ ਤਣਾਅ ਸਥਾਈ ਹੋ ਜਾਂਦਾ ਹੈ ਅਤੇ ਇਹ ਸਥਿਤੀ ਬਹੁਤ ਬੁਰੀ ਹੁੰਦੀ ਹੈ।
ਸਰੀਰ ਨੂੰ ਅਜਿਹੇ ਨੁਕਸਾਨ ਪਹੁੰਚਾਉਂਦਾ ਹੈ ਤਣਾਅ
ਸ਼ਰੀਰ ਵਿਚ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ ਤਾਂ ਇਹ ਦਿਮਾਗ 'ਤੇ ਅਸਰ ਪਾਉਂਦਾ ਹੈ। ਇਨਸਾਨ ਦੀ ਮਾਨਸਿਕ ਸ਼ਕਤੀ ਕਮਜ਼ੋਰ ਹੁੰਦੀ ਜਾਂਦੀ ਹੈ। ਉਸ ਦਾ ਮੂਡ ਬਣਦਾ ਵਿਗੜਦਾ ਰਹਿੰਦਾ ਹੈ। ਥੋੜ੍ਹਾ ਤਣਾਅ ਚੰਗਾ ਹੁੰਦਾ ਹੈ। ਇਸ ਨਾਲ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ, ਪਰ ਤਣਾਅ ਲੰਬੇ ਸਮੇਂ ਤੋਂ ਬਣਿਆ ਹੋਇਆ ਹੈ ਤਾਂ ਪ੍ਰਤੀਰੋਧਕ ਸਮਰੱਥਾ ਘਟਾ ਦਿੰਦਾ ਹੈ। ਅਜਿਹੇ ਇਨਸਾਨ 'ਤੇ ਬੀਮਾਰੀਆਂ ਹਾਵੀ  ਹੋਣ ਲੱਗਦੀਆਂ ਹਨ। ਲੰਬੇ ਸਮੇਂ ਤੋਂ ਸਰੀਰ ਵਿਚ ਤਣਾਅ ਹੈ ਤਾਂ ਇਸ ਦਾ ਅਸਰ ਇਕ ਕਿਸਮ ਦੀ ਵ੍ਹਾਈਟ ਬਲੱਡ ਸੈਲ ਸਾਇੰਟੋਟੋਕਸਿਕ ਟੀ ਲਿੰਫੋਸਾਈਟਸ ਦੀ ਕਾਰਜਸਮਰੱਥਾ 'ਤੇ ਪੈਂਦਾ ਹੈ ਜੋ ਸਰੀਰ ਨੂੰ ਕੈਂਸਰ ਵਰਗੀ ਬੀਮਾਰੀ ਨਾਲ ਲੜਣ ਦੀ ਤਾਕਤ ਦਿੰਦੀ ਹੈ।
ਸਮਝੋ ਹਾਰਟ 'ਤੇ ਕਿਵੇਂ ਅਟੈਕ ਕਰਦਾ ਹੈ ਤਣਾਅ
ਜਦੋਂ ਕੋਈ ਇਨਸਾਨ ਤਣਾਅ ਵਿਚ ਹੁੰਦਾ ਹੈ ਤਾਂ ਸਰੀਰ ਦਾ ਨਰਵਸ ਸਿਸਟਮ ਸਿਮਪੇਥੇਟਿਕ ਅਲਫਾ ਐਡ੍ਰੀਨਰਜਿਕ ਰਿਸੇਪਟਰਸ ਰਿਲੀਜ਼ ਕਰਦਾ ਹੈ। ਨਾਲ ਹੀ ਗੁਰਦੇ ਤੋਂ ਜੁੜੀਆਂ ਗ੍ਰੰਥੀਆਂ ਖੂਨ ਵਿਚ ਕੈਟੇਕੋਲਾਮਾਈਨ ਜਾਂ ਤਣਾਅ ਹਾਰਮੋਨ ਜਾਰੀ ਕਰਦੀ ਹੈ।


Sunny Mehra

Content Editor

Related News