2 ਸਾਲ ਤੱਕ ਨਾਬਾਲਗ ਬੇਟੇ ਨਾਲ ਸਬੰਧ ਬਣਾਉਂਦੀ ਰਹੀ ਮਤਰੇਈ ਮਾਂ, ਮਿਲੀ ਸਖਤ ਸਜ਼ਾ

Thursday, Mar 12, 2020 - 06:19 PM (IST)

2 ਸਾਲ ਤੱਕ ਨਾਬਾਲਗ ਬੇਟੇ ਨਾਲ ਸਬੰਧ ਬਣਾਉਂਦੀ ਰਹੀ ਮਤਰੇਈ ਮਾਂ, ਮਿਲੀ ਸਖਤ ਸਜ਼ਾ

ਲੰਡਨ- ਬ੍ਰਿਟੇਨ ਦੇ ਕੈਸਲ ਹਿਲ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਮਤਰੇਈ ਮਾਂ 2 ਸਾਲ ਤੱਕ ਹਰ ਰੋਜ਼ ਆਪਣੇ ਨਾਬਾਲਗ ਬੇਟੇ ਦੇ ਨਾਲ ਜ਼ਬਰਦਸਤੀ ਸਬੰਧ ਬਣਾਉਂਦੀ ਰਹੀ। ਜਦੋਂ ਮਾਮਲਾ ਅਦਾਲਤ ਵਿਚ ਪਹੁੰਚਿਆ ਤਾਂ ਮਤਰੇਈ ਮਾਂ ਕਹਿ ਰਹੀ ਹੈ ਕਿ ਇਹ ਸਭ ਬੇਟੇ ਦੀ ਮਰਜ਼ੀ ਨਾਲ ਹੋਇਆ ਹੈ। ਹਾਲਾਂਕਿ ਹੁਣ ਕੋਰਟ ਨੇ ਉਸ ਨੂੰ 5 ਸਾਲ ਦੀ ਸਖਤ ਸਜ਼ਾ ਸੁਣਾਈ ਹੈ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 38 ਸਾਲਾ ਮਹਿਲਾ ਬੀਤੇ 2 ਸਾਲਾਂ ਤੋਂ ਆਪਣੇ ਬੇਟੇ ਨੂੰ ਜ਼ਬਰਦਸਤੀ ਸੈਕਸ ਕਰਨ ਦੇ ਲਈ ਮਜਬੂਰ ਕਰ ਰਹੀ ਸੀ। ਪੂਰਾ ਮਾਮਲਾ ਸਾਹਮਣੇ ਉਸ ਵੇਲੇ ਆਇਆ ਜਦੋਂ ਮਹਿਲਾ ਦੇ ਪਤੀ ਨੂੰ ਇਸ ਗੱਲ ਦਾ ਸ਼ੱਕ ਹੋਇਆ ਤੇ ਉਸ ਨੇ ਕਮਰੇ ਵਿਚ ਇਕ ਸਾਊਂਡ ਰਿਕਾਰਡਰ ਲੁਕਾ ਦਿੱਤਾ। ਇਸ ਰਿਕਾਰਡਰ ਵਿਚ ਔਰਤ ਦੀ ਗੱਲਬਾਤ ਰਿਕਾਰਡ ਹੋ ਗਈ, ਜਿਸ ਨਾਲ ਉਸ ਦੇ ਪਤੀ ਨੂੰ ਪੂਰੇ ਮਾਮਲੇ ਦਾ ਪਤਾ ਲੱਗਿਆ।

ਰਿਕਾਰਡਿੰਗ ਸੁਣਨ ਤੋਂ ਬਾਅਦ ਜਦੋਂ ਗੁੱਸੇ ਵਿਚ ਮਹਿਲਾ ਦੇ ਪਤੀ ਨੇ ਸਵਾਲ ਕੀਤੇ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਸਿਰਫ 16 ਸਾਲ ਦਾ ਹੈ ਤੇ ਅਸੀਂ ਮਜ਼ੇ ਕਰ ਰਹੇ ਸੀ। ਇਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਬੇਟੇ ਦੇ ਯੌਨ ਸਬੰਧਾਂ ਦੀ ਸ਼ਿਕਾਇਤ ਦਰਜ ਕਰਵਾਈ। ਲੜਕੇ ਦੀ ਵਕੀਲ ਲੌਰਾ ਪਿਟਮੈਨ ਨੇ ਕੋਰਟ ਨੂੰ ਦੱਸਿਆ ਕਿ ਇਸ ਘਟਨਾਕ੍ਰਮ ਨੂੰ ਅਪਰਾਧ ਹੀ ਮੰਨਿਆ ਜਾਵੇਗਾ। ਇਹ ਔਰਤ ਸਬੰਧ ਬਣਾਉਣ ਲਈ ਲੜਕੇ ਨੂੰ ਲਗਾਤਾਰ ਬਲੈਕਮੇਲ ਵੀ ਕਰ ਰਹੀ ਸੀ।

ਲੜਕੇ ਨੇ ਕੋਰਟ ਨੂੰ ਦੱਸਿਆ ਕਿ ਉਹ ਸਿਰਫ 15 ਸਾਲ ਦਾ ਸੀ ਤਦ ਤੋਂ ਉਸ ਦੀ ਮਤਰੇਈ ਮਾਂ ਉਸ ਨਾਲ ਫਲਰਟ ਕਰ ਰਹੀ ਸੀ। ਉਸ ਦੇ 16ਵੇਂ ਜਨਮਦਿਨ ਤੋਂ ਬਾਅਦ ਦੋਵਾਂ ਦੇ ਪਹਿਲੀ ਵਾਰ ਸਬੰਧ ਵੀ ਬਣੇ। ਬਾਅਦ ਵਿਚ ਉਸ ਦੀ ਮਤਰੇਈ ਮਾਂ ਰੋਜ਼ ਉਸ ਨੂੰ ਸੈਕਸ ਕਰਨ ਲਈ ਮਜਬੂਰ ਕਰਨ ਲੱਗੀ। ਬਾਅਦ ਵਿਚ ਮਹਿਲਾ ਨੇ ਲੜਕੇ ਨੂੰ ਇਹ ਕਹਿ ਕੇ ਬਲੈਕਮੇਲ ਕੀਤਾ ਕਿ ਉਹ ਪ੍ਰੈਗਨੈਂਟ ਹੋ ਗਈ ਹੈ ਤੇ ਇਹ ਉਸ ਦਾ ਬੱਚਾ ਹੈ। ਹਾਲਾਂਕਿ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਔਰਤ ਗੰਭੀਰ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੀ ਹੈ ਤੇ ਉਸ ਨੂੰ ਮਲਟੀਪਲ ਪਰਨੈਲਿਟੀ ਡਿਸਾਰਡਰ ਸੀ, ਜਿਸ ਦਾ ਉਸ ਨੇ ਬਹੁਤ ਸਮੇਂ ਬਾਅਦ ਇਲਾਜ ਕਰਵਾਇਆ।


author

Baljit Singh

Content Editor

Related News