ਸਟੀਫਨ ਲੋਫਵੇਨ ਮੁੜ ਬਣੇ ਸਵੀਡਨ ਦੇ ਪ੍ਰਧਾਨ ਮੰਤਰੀ
Thursday, Jul 08, 2021 - 02:48 PM (IST)
ਸਟਾਕਹੋਲਮ (ਬਿਊਰੋ): ਸਟੀਫਨ ਲੋਫਵੇਨ ਸਵੀਡਨ ਦੇ ਦੁਬਾਰਾ ਪ੍ਰਧਾਨ ਮੰਤਰੀ ਬਣ ਗਏ ਹਨ। ਸਵੀਡਨ ਦੀ ਸੰਸਦ ਨੇ ਨਵੀਂ ਸਰਕਾਰ ਦੀ ਅਗਵਾਈ ਕਰਨ ਲਈ ਕਾਰਜਕਾਰੀ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨੂੰ ਦੁਬਾਰਾ ਨਿਯੁਕਤ ਕਰਨ ਲਈ ਵੋਟ ਦਿੱਤੀ ਹੈ।ਸਵੀਡਨ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਲੋਫਵੇਨ ਨੂੰ ਬਹੁਮਤ ਹਾਸਲ ਕਰਨ ਲਈ ਲੋੜੀਂਦੀ ਗਿਣਤੀ ਦੇਣ ਲਈ ਗ੍ਰੀਨ ਪਾਰਟੀ ਵੱਲੋਂ ਸਮਰਥਨ ਦਿੱਤਾ ਗਿਆ। ਸਟੀਫਨ ਲੋਫਵੇਨ ਨੂੰ ਬੁੱਧਵਾਰ ਨੂੰ ਮੁੜ ਅਹੁਦੇ 'ਤੇ ਬਹਾਲ ਕਰ ਦਿੱਤਾ ਗਿਆ।
173 ਸੰਸਦ ਮੈਂਬਰਾਂ ਨੇ ਇਕ ਬਹਿਸ ਵਿਚ ਲੋਫਵੇਨ ਵਿਰੁੱਧ ਵੋਟ ਦਿੱਤੀ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਅਸਤੀਫ਼ਾ ਦੇਣ ਤੋਂ ਸਿਰਫ 16 ਦਿਨਾਂ ਬਾਅਦ ਹੋਈ। ਜੂਨ ਵਿਚ ਸੰਸਦ ਵਿਚ ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਦੇ ਬਾਅਦ ਸਵੀਡਨ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਵੀਡਿਸ਼ ਸੰਵਿਧਾਨ ਮੁਤਾਬਕ 175 ਪ੍ਰਤੀਨਿਧੀਆਂ ਨੇ ਪ੍ਰਸਤਾਵਿਤ ਪ੍ਰਧਾਨ ਮੰਤਰੀ ਖ਼ਿਲਾਫ਼ ਵੋਟਿੰਗ ਨਹੀਂ ਕੀਤੀ। ਲੋਫਵੇਨ ਖ਼ਿਲਾਫ਼ ਕੁੱਲ 173 ਵੋਟ ਰਏ।
ਪੜ੍ਹੋ ਇਹ ਅਹਿਮ ਖਬਰ -UAE 'ਚ 19 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਲੋਫਵੇਨ ਹੁਣ ਗ੍ਰੀਨ ਪਾਰਟੀ ਨਾਲ ਮਿਲ ਕੇ ਨਵੀਂ ਸਰਕਾਰ ਬਣਾਉਣਗੇ ਜਿਹਨਾਂ ਨੇ ਪਿਛਲੇ 7 ਸਾਲਾਂ ਤੋਂ ਸੋਸ਼ਲ ਡੈਮੋਕ੍ਰੈਟਸ ਨਾਲ ਸੱਤਾ ਸਾਂਝੀ ਕੀਤੀ ਹੈ। ਲੋਫਵੇਨ ਨੇ ਪਹਿਲਾਂ ਵੀ ਘੋਸ਼ਣਾ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਬਹਾਲ ਕੀਤਾ ਜਾਂਦਾ ਹੈ ਅਤੇ ਪ੍ਰਸਤਾਵਿਤ ਬਜਟ ਖਾਰਿਜ ਕਰ ਦਿੱਤਾ ਜਾਂਦਾ ਹੈ ਤਾਂ ਉਹ ਮੁੜ ਅਸਤੀਫ਼ਾ ਦੇ ਦੇਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸਵੀਡਨ ਦੇ ਵੋਟਰਾਂ ਨੂੰ ਸਤੰਬਰ 2022 ਵਿਚ ਨਿਰਧਾਰਤ ਚੋਣਾਂ ਤੋਂ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਮੁੜ ਮੱਧਕਾਲੀ ਚੋਣਾਂ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਓਰੇਗੇਨ 'ਚ ਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 116