ਇਟਲੀ ''ਚ ਲੱਗੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
Thursday, Aug 26, 2021 - 12:40 PM (IST)
ਮਿਲਾਨ/ਇਟਲੀ (ਸਾਬੀ ਚੀਨੀਆ) ਪਾਕਿਸਤਾਨ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜੇ ਜਾਣ ਤੋ ਬਾਅਦ ਸਿੱਖ ਕੌਮ ਦੇ ਮਨ ਨੂੰ ਡੂੰਘੀ ਠੇਸ ਵੱਜੀ ਸੀ, ਜਿਸ ਦਾ ਗੁੱਸਾ ਸਿੱਖਾਂ ਦੇ ਚਿਹਰਿਆ ਤੇ ਸਾਫ ਝਲਕ ਰਿਹਾ ਹੈ। ਇੰਡੀਅਨ ਸਿੱਖ ਕਮਿਨਊਟੀ ਇਟਲੀ ਦੇ ਆਗੂਆਂ ਵੱਲੋ ਭਾਈ ਸੁਖਦੇਵ ਸਿੰਘ ਕੰਗ ਦੀ ਅਗਵਾਈ ਹੇਠ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ ਜਿਸ ਅਨੁਸਾਰ ਇਟਲੀ ਸਰਕਾਰ ਤੋ ਮਾਨਤਾ ਲੈਕੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮਿਲਾਨ ਤੇ ਰੋਮ ਸ਼ਹਿਰਾਂ ਵਿਚ ਵੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਸੁਖਦੇਵ ਸਿੰਘ ਕੰਗ ਨੇ ਆਖਿਆ ਕਿ ਮਾਮਲਾ ਪੂਰੀ ਤਰ੍ਹਾ ਵਿਚਾਰ ਅਧੀਨ ਹੈ ਅਤੇ ਉਹ ਇਟਲੀ ਦੀਆਂ ਸਮੂਹ੍ ਸਿੱਖ ਸੰਗਤਾਂ ਜੱਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਾਲ ਲੈਕੇ ਇਸ ਕਾਰਜ ਨੂੰ ਸੰਪੂਰਨ ਤੌਰ ਤੇ ਸਿਰ੍ਹੇ ਚੜਾਉਣ ਦੀ ਕਾਮਨਾ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਆਪਣੀਆਂ ਸ਼ਰਤਾਂ ’ਤੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਜੀ-7 ਦੇਸ਼ ਰਾਜ਼ੀ
ਉਨਾਂ ਮੁਤਾਬਕ ਇਸ ਔਖੇ ਕਾਰਜ ਲਈ ਇਟਲੀ ਵਿਚ ਭਾਰਤੀ ਰਾਜਦੂਤ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਉਨਾਂ ਦੀ ਮਦਦ ਲੈਕੇ ਇਸ ਕਾਰਜ ਨੂੰ ਨੇਪਰੇ ਚੜਾਇਆ ਜਾ ਸਕਦਾ ਹੈ ਜੇ ਅਜਿਹਾ ਹੋ ਜਾਦਾ ਹੈ ਤਾਂ ਇਹ ਇਟਲੀ ਦੇ ਸਿੱਖਾਂ ਦੀ ਬੜੀ ਵੱਡੀ ਪ੍ਰਾਪਤੀ ਹੋਵੇਗੀ। ਦੱਸਣਯੋਗ ਹੈ ਕਿ ਕੰਗ ਵੱਲੋ ਪੰਜਾਬੀ ਬੋਲੀ ਲਈ ਹਾਅ ਦਾ ਹੰਬਲਾ ਮਾਰਦਿਆ ਉੱਤਰੀ ਇਟਲੀ ਦੇ ਪੰਜ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਨਾਂ ਪੰਜਾਬੀ ਵਿਚ ਲਿਖਵਾਉਣ ਲਈ ਵੀ ਕੋਸ਼ਿਸ਼ਾਂ ਕਰ ਰਹੇ ਹਨ।