ਸ਼੍ਰੀਲੰਕਾ ''ਚ 5 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ ਅੰਤਰਿਮ ਬਜਟ

Tuesday, Nov 26, 2024 - 04:48 PM (IST)

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੀ ਨਵੀਂ ਸਰਕਾਰ 5 ਦਸੰਬਰ ਨੂੰ ਆਪਣਾ ਅੰਤਰਿਮ ਬਜਟ ਪੇਸ਼ ਕਰੇਗੀ, ਜਦਕਿ 2025 ਦਾ ਪੂਰਨ ਬਜਟ 17 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਸਰਕਾਰ ਦੇ ਬੁਲਾਰੇ ਅਤੇ ਮੰਤਰੀ ਨਲਿੰਦਾ ਜਯਤਿਸਾ ਨੇ ਪੱਤਰਕਾਰਾਂ ਨੂੰ ਦੱਸਿਆ, "ਜਨਵਰੀ ਤੋਂ ਅਪ੍ਰੈਲ 2025 ਤੱਕ ਸਰਕਾਰੀ ਕੰਮਕਾਜ ਅਤੇ ਕਰਜ਼ੇ ਦੀ ਅਦਾਇਗੀ ਨੂੰ ਜਾਰੀ ਰੱਖਣ ਲਈ ਸੰਸਦ ਵਿੱਚ ਇੱਕ ਅੰਤਰਿਮ ਬਜਟ ਪੇਸ਼ ਕੀਤਾ ਜਾਵੇਗਾ।"

ਇਹ ਵੀ ਪੜ੍ਹੋ: ਕੈਨੇਡਾ 'ਚ ਹਿੰਸਾ ਦੌਰਾਨ ਪਾਰਟੀ 'ਚ ਨੱਚਦੇ ਰਹੇ PM ਟਰੂਡੋ, ਵੀਡੀਓ ਵਾਇਰਲ

ਸੋਮਵਾਰ ਨੂੰ ਕੈਬਨਿਟ ਵੱਲੋਂ ਲਏ ਗਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੰਤਰਿਮ ਬਜਟ 5 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ ਅਤੇ 6 ਦਸੰਬਰ ਨੂੰ ਇਸ 'ਤੇ ਸੰਸਦ ਦੀ ਮਨਜ਼ੂਰੀ ਲਈ ਜਾਵੇਗੀ। ਬੁਲਾਰੇ ਨੇ ਇਹ ਵੀ ਦੱਸਿਆ ਕਿ 2025 ਦਾ ਪੂਰਨ ਬਜਟ ਅਗਲੇ ਸਾਲ 17 ਫਰਵਰੀ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News