ਸ੍ਰੀਲੰਕਾ ਦੀ ਬੋਟ ’ਚੋਂ 300 ਕਿਲੋ ਹੈਰੋਇਨ, 5 ਏ.ਕੇ. 47 ਸਣੇ 6 ਲੋਕ ਗ੍ਰਿਫ਼ਤਾਰ

Thursday, Apr 01, 2021 - 03:26 PM (IST)

ਸ੍ਰੀਲੰਕਾ ਦੀ ਬੋਟ ’ਚੋਂ 300 ਕਿਲੋ ਹੈਰੋਇਨ, 5 ਏ.ਕੇ. 47 ਸਣੇ 6 ਲੋਕ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ: ਇੰਡੀਅਨ ਕੋਸਟ ਗਾਰਡ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਨੇ ਕੇਰਲ ’ਚ ਸ੍ਰੀਲੰਕਾ ਦਾ ਇਕ ਬੋਟ ’ਤੇ ਛਾਪੇਮਾਰੀ ਦੌਰਾਨ 300 ਕਿਲੋ ਤੋਂ ਵੱਧ ਹੈਰੋਇਨ ਦੇ ਇਲਾਵਾ ਐਨ.ਸੀ.ਬੀ. ਨੂੰ 5 ਏ.ਕੇ.-47 ਰਾਈਫਲ ਅਤੇ ਕਰੀਬ 1 ਹਜ਼ਾਰ ਰਾਉਂਡ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ’ਚ ਕੁੱਲ 6 ਸ੍ਰੀਲੰਕਾ ਦੇ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਐੱਨ.ਸੀ.ਬੀ. ਨੇ ਦੱਸਿਆ ਹੈ ਕਿ ਇਹ ਹੈਰੋਇਨ ਬੋਟ ਦੇ ਵਾਟਰ ਟੈਂਕ ’ਚ ਲੁਕਾਈ ਗਈ ਸੀ। ਬੋਟ ਤੋਂ ਕੁੱਲ 301 ਪੈਕੇਟ ਹੈਰੋਇਨ ਦੇ ਕੱਢੇ ਗਏ ਜਿਨ੍ਹਾਂ ’ਤੇ ਉੱਡਦੇ ਹੋਏ ਘੋੜੇ ਦਾ ਇਕ ਕਾਮਨ ਨਿਸ਼ਾਨ ਬਣਾਇਆ ਹੋਇਆ ਸੀ। ਦੱਸਿਆ ਗਿਆ ਹੈ ਕਿ ਆਮ ਤੌਰ ’ਤੇ ਡਰੱਗ ਟ੍ਰੈਫਿਕਿੰਗ ਸਿੰਡੀਕੇਟ ਅਜਿਹੇ ਲੋਕਾਂ ਦਾ ਇਸਤੇਮਾਲ ਆਪਣੇ ਬ੍ਰੈਂਡ ਦੇ ਤੌਰ ’ਤੇ ਕਰਦੇ ਹਨ।

ਐਨ.ਸੀ.ਬੀ. ਦੇ ਮੁਤਾਬਕ ਇਸ ਛਾਪੇਮਾਰੀ ਨੂੰ ਲੈ ਕੇ ਮਿਲੇ ਇੰਟੈਲੀਜੈਂਸ ਦੇ ਮੁਤਾਬਕ ਇਸ ਦੇ ਪਿੱਛੇ ਪਾਕਿਸਤਾਨ ’ਚ ਮੌਜੂਦ ਡਰੱਗ ਟ੍ਰੈਫਿਕਿੰਗ ਨੈਟਵਰਕ ਸ਼ਾਮਲ ਹੈ। ਐੱਨ.ਸੀ.ਬੀ. ਨੇ ਕਿਹਾ ਕਿ ਅਰੇਬੀਅਨ ਸਾਗਰ ’ਚ ਇਸ ਤੋਂ ਪਹਿਲਾਂ ਵੀ ਭਾਰੀ ਮਾਤਰਾ ’ਚ ਹੈਰੋਇਨ ਬਰਾਮਦ ਕੀਤੀ ਗਈ ਹੈ। ਭਾਰਤੀ ਏਜੰਸੀ ਦੇ ਇਲਾਵਾ ਵਿਦੇਸ਼ੀ ਏਜੰਸੀਆਂ ਨੇ ਵੀ ਕਈ ਛਾਪੇਮਾਰੀ ’ਚ ਖੇਪ ਬਰਾਮਦ ਕੀਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸਾਰਾ ਡਰੱਗ ਇਕ ਵੀ ਨੈਟਵਰਕ ਦਾ ਹੈ।


author

Shyna

Content Editor

Related News