ਸ਼੍ਰੀਲੰਕਾ ਨੇ ਭਾਰਤ ਦੀ ਮਦਦ ਨਾਲ ਬਣੇ ''ਮਾਡਲ ਪਿੰਡ'' ਦਾ ਕੀਤਾ ਉਦਘਾਟਨ
Sunday, Jul 07, 2019 - 05:14 PM (IST)

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਨੇ ਭਾਰਤ ਦੀ ਮਦਦ ਨਾਲ ਯੁੱਧ ਪ੍ਰਭਾਵਿਤ ਲੋਕਾਂ ਲਈ ਇਕ ਹਾਊਸਿੰਗ ਯੋਜਨਾ ਦੇ ਤਹਿਤ ਆਪਣੇ ਇੱਥੇ ਬਣਾਏ ਗਏ ਪਹਿਲੇ ਮਾਡਲ ਪਿੰਡ ਦਾ ਉਦਘਾਟਨ ਕੀਤਾ। ਭਾਰਤ ਨੇ 120 ਕਰੋੜ ਰੁਪਏ ਦੀ ਗ੍ਰਾਂਟ ਨਾਲ ਸ਼੍ਰੀਲੰਕਾ ਵਿਚ ਕੁੱਲ੍ਹ 2,400 ਮਕਾਨ ਬਣਾਉਣ ਲਈ ਹਾਊਸਿੰਗ ਅਤੇ ਨਿਰਮਾਣ ਤੇ ਸੰਸਕ੍ਰਿਤੀ ਮੰਤਰਾਲੇ ਨਾਲ ਹਿੱਸੇਦਾਰੀ ਕੀਤੀ ਹੈ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਹਾਊਸਿੰਗ ਅਤੇ ਨਿਰਮਾਣ ਤੇ ਸੰਸਕ੍ਰਿਤੀ ਮੰਤਰੀ ਸਜੀਤ ਪ੍ਰੇਮਦਾਸ, ਸਾਬਕਾ ਰਾਸ਼ਟਰਪਤੀ ਚੰਦਰਿਕਾ ਭੰਡਾਰਨਾਇਕੇ ਕੁਮਾਰਾਤੁੰਗਾ ਅਤੇ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਸ਼ਿਲਪਕ ਅਬੁੰਲੇ ਨੇ ਸ਼ਨੀਵਾਰ ਨੂੰ ਗਾਮਪਾਹਾ ਦੇ ਰਾਣੀਦੁਗਾਮਾ ਵਿਚ ਪਹਿਲੇ ਮਾਡਲ ਪਿੰਡ ਦਾ ਸੰਯੁਕਤ ਰੂਪ ਵਿਚ ਉਦਘਾਟਨ ਕੀਤਾ।
ਇਸ ਦੌਰਾਨ ਲਾਭਪਾਤਰਾਂ ਨੂੰ ਪੂਰਣ ਰੂਪ ਵਿਚ ਬਣੇ ਮਕਾਨ ਸੌਂਪੇ ਗਏ।