ਪੰਜਾਬ ਤੋਂ ਆਏ ਹਰਪ੍ਰੀਤ ਸਿੰਘ ਦਿਓਲ ਦਾ ਲੰਡਨ 'ਚ ਵਿਸ਼ੇਸ਼ ਸਨਮਾਨ

Thursday, Aug 04, 2022 - 01:45 AM (IST)

ਪੰਜਾਬ ਤੋਂ ਆਏ ਹਰਪ੍ਰੀਤ ਸਿੰਘ ਦਿਓਲ ਦਾ ਲੰਡਨ 'ਚ ਵਿਸ਼ੇਸ਼ ਸਨਮਾਨ

ਲੰਡਨ (ਰਾਜਵੀਰ ਸਮਰਾ) : ਅੰਗੂਠਿਆਂ ਦੇ ਸਹਾਰੇ ਬੈਠਕਾਂ ਕੱਢ ਕੇ ਦੁਨੀਆ ਭਰ 'ਚ ਰਿਕਾਰਡ ਬਣਾਉਣ ਵਾਲੇ ਹਰਪ੍ਰੀਤ ਸਿੰਘ ਦਿਓਲ ਦਾ ਹੇਜ ਟਾਊਨ ਪਿੰਕ ਸਿਟੀ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਰਣਨਯੋਗ ਹੈ ਕਿ ਇਸ ਵਰਲਡ ਰਿਕਾਰਡ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਦਰਜ ਕਰਾਉਣ ਦੀ ਕਾਰਵਾਈ ਵਿਚਾਰ ਅਧੀਨ ਹੈ। ਸਨਮਾਨ ਹੋਣ ਉਪਰੰਤ ਹਰਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਉਹ ਪੰਜਾਬ ਦੇ ਸਕੂਲਾਂ ਵਿੱਚ ਨੌਜਵਾਨ ਲੜਕੀਆਂ ਨੂੰ ਸਵੈ-ਰੱਖਿਆ ਦੀ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲ ਰਹੀ।

ਇਹ ਵੀ ਪੜ੍ਹੋ : ਸਕਾਟਲੈਂਡ: ਪ੍ਰਾਈਵੇਟ ਕੇਅਰ ਹੋਮ ਹੋਣਗੇ 'ਸੂਚਨਾ ਲੈਣ ਦੇ ਅਧਿਕਾਰ ਦੀ ਆਜ਼ਾਦੀ' ਦੇ ਅਧੀਨ

ਉਨ੍ਹਾਂ ਨੇ ਇਸ ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਤੇ ਪਵਿੱਤਰ ਕੰਮ ਵਿੱਚ ਉਸ ਦੀ ਮਦਦ ਕਰਨ। ਉਸ ਦੀ ਅਪੀਲ 'ਤੇ ਅਜੈਬ ਸਿੰਘ ਪੁਆਰ, ਲਖਵਿੰਦਰ ਸਿੰਘ ਗਿੱਲ ਪਿੰਕ ਸਿਟੀ ਅਤੇ ਕੌਂਸਲਰ ਰਾਜੂ ਸੰਸਾਰਪੁਰੀ ਨੇ ਮੌਕੇ 'ਤੇ ਹੀ 3 ਕੈਂਪ ਸਪਾਂਸਰ ਕਰ ਦਿੱਤੇ। ਇਸ ਮੌਕੇ ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਨੇ ਹਰਪ੍ਰੀਤ ਸਿੰਘ ਦਿਓਲ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਸ ਨੂੰ  ਨੌਜਵਾਨਾਂ ਦਾ ਰੋਲ ਮਾਡਲ ਕਿਹਾ। ਇਸ ਮੌਕੇ ਉੱਘੇ ਮੈਰਾਥਨ ਦੌੜਾਕ ਪ੍ਰਦੀਪ ਸਿੰਘ ਮਿਨਹਾਸ ਵੀ ਮੌਜੂਦ ਸਨ।

ਇਹ ਵੀ ਪੜ੍ਹੋ : 'ਯੰਗ ਇੰਡੀਅਨ' ਦਾ ਦਫ਼ਤਰ ਸੀਲ, ਕਾਂਗਰਸ ਨੇ ਕਿਹਾ- ਸੱਚ ਦੀ ਆਵਾਜ਼ ਪੁਲਸ ਦੇ ਪਹਿਰੇਦਾਰਾਂ ਤੋਂ ਨਹੀਂ ਡਰੇਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News