ਸਪੇਨ ''ਚ ਕੋਰੋਨਾ ਵਾਇਰਸ ਨਾਲ ਇਕ ਦਿਨ ''ਚ ਮੌਤਾਂ ਦੀ ਗਿਣਤੀ ਸਭ ਤੋਂ ਘੱਟ

Sunday, May 17, 2020 - 08:47 PM (IST)

ਸਪੇਨ ''ਚ ਕੋਰੋਨਾ ਵਾਇਰਸ ਨਾਲ ਇਕ ਦਿਨ ''ਚ ਮੌਤਾਂ ਦੀ ਗਿਣਤੀ ਸਭ ਤੋਂ ਘੱਟ

ਮੈਡ੍ਰਿਡ (ਏ.ਪੀ.)- ਸਪੇਨ  ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਐਮਰਜੈਂਸੀ ਐਲਾਨਣ ਤੋਂ ਬਾਅਦ ਪਹਿਲੀ ਵਾਰ ਇਕ ਦਿਨ ਵਿਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਸਪੇਨ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਵਾਇਰਸ ਨਾਲ 87 ਹੋਰ ਲੋਕਾਂ ਦੀ ਮੌਤ ਹੋਈ ਹੈ ਜੋ 16 ਮਾਰਚ ਤੋਂ ਬਾਅਦ ਇਕ ਦਿਨ ਵਿਚ ਮੌਤਾਂਦੀ ਸਭ ਤੋਂ ਘੱਟ ਗਿਣਤੀ ਹੈ। ਸਪੇਨ ਵਿਚ ਇਸ ਮਹਾਂਮਾਰੀ ਦੇ ਸਿਖਰ 'ਤੇ ਹੋਣ 'ਤੇ ਇਕ ਦਿਨ ਵਿਚ 900 ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿਚ ਇਸ ਵਾਇਰਸ ਨਾਲ 27,650 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,77,719 ਲੋਕ ਇਨਫੈਕਟਿਡ ਹੋਏ ਹਨ।


author

Sunny Mehra

Content Editor

Related News