ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਝਟਕਾ, ਅਦਾਲਤ ਨੇ ਜਾਰੀ ਕੀਤਾ ਇਹ ਹੁਕਮ
Friday, Apr 04, 2025 - 09:52 AM (IST)

ਸਿਓਲ (ਏਪੀ)- ਦੱਖਣੀ ਕੋਰੀਆ ਦੀ ਸੰਵਿਧਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਮਹਾਦੋਸ਼ ਦੀ ਕਾਰਵਾਈ ਤੋਂ ਬਾਅਦ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਸੁਣਾਇਆ। ਯੇਓਲ ਵਿਰੁੱਧ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਚਾਰ ਮਹੀਨੇ ਪਹਿਲਾਂ ਉਸਨੇ ਦੇਸ਼ ਵਿੱਚ 'ਮਾਰਸ਼ਲ ਲਾਅ' ਦਾ ਐਲਾਨ ਕਰਕੇ ਅਤੇ ਸੰਸਦ ਵਿੱਚ ਫੌਜ ਭੇਜ ਕੇ ਦੇਸ਼ ਦੀ ਰਾਜਨੀਤੀ ਵਿੱਚ ਤੂਫਾਨ ਮਚਾ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-Trump ਦੀ ਟੈਰਿਫ ਘੋਸ਼ਣਾ 'ਤੇ ਫੁਟਿਆ ਵਰਲਡ ਲੀਡਰ ਦਾ ਗੁੱਸਾ, ਕੈਨੇਡੀਅਨ PM ਕਰਨਗੇ ਜਵਾਬੀ ਕਾਰਵਾਈ
ਦੱਖਣੀ ਕੋਰੀਆ ਨੂੰ ਹੁਣ ਨਵਾਂ ਰਾਸ਼ਟਰਪਤੀ ਚੁਣਨ ਲਈ ਦੋ ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣੀਆਂ ਪੈਣਗੀਆਂ। ਸਰਵੇਖਣ ਦਰਸਾਉਂਦੇ ਹਨ ਕਿ ਮੁੱਖ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਲੀ ਜੇ-ਮਯੁੰਗ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਅਦਾਲਤ ਦੇ ਫ਼ੈਸਲੇ ਤੋਂ ਬਾਅਦ, ਪੁਰਾਣੇ ਸ਼ਾਹੀ ਮਹਿਲ ਨੇੜੇ ਯੂਨ ਖ਼ਿਲਾਫ਼ ਇਕੱਠੇ ਹੋਏ ਲੋਕ ਖੁਸ਼ੀ ਨਾਲ ਨੱਚਣ ਲੱਗ ਪਏ। ਯੂਨ ਦੇ ਮਾਰਸ਼ਲ ਲਾਅ ਦੀ ਘੋਸ਼ਣਾ ਅਤੇ ਉਸ ਤੋਂ ਬਾਅਦ ਉਸ Ä'ਤੇ ਮਹਾਂਦੋਸ਼ ਨੇ ਦੇਸ਼ ਦੀ ਰਾਜਨੀਤੀ ਵਿੱਚ ਉਥਲ-ਪੁਥਲ ਪੈਦਾ ਕਰ ਦਿੱਤੀ। ਲੋਕ ਰਾਸ਼ਟਰਪਤੀ ਦੇ ਫ਼ੈਸਲੇ ਤੋਂ ਹੈਰਾਨ ਸਨ ਅਤੇ ਇਸ ਫ਼ੈਸਲੇ ਦੇ ਖ਼ਿਲਾਫ਼ ਸੜਕਾਂ 'ਤੇ ਉਤਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।