ਦੱਖਣੀ ਕੋਰੀਆਈ ਰਾਸ਼ਟਰਪਤੀ ਪਹੁੰਚੇ ਸਾਊਦੀ ਅਰਬ
Tuesday, Jan 18, 2022 - 07:39 PM (IST)
ਰਿਆਦ-ਦੱਖਣੀ ਕੋਰੀਆ ਦੇ ਨੇਤਾ ਮੰਗਲਵਾਰ ਨੂੰ ਸਾਊਦੀ ਅਰਬ ਪਹੁੰਚੇ, ਜਿਥੇ ਰਿਆਦ 'ਚ ਰਾਜਕੁਮਾਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਹ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਮੱਧ ਪੂਰਬ ਦੇ ਦੌਰੇ 'ਤੇ ਦੂਜਾ ਪੜਾਅ ਸੀ। ਦੱਖਣੀ ਕੋਰੀਆਈ ਰਾਸ਼ਟਰਪਤੀ ਦਾ ਰਾਜਕੁਮਾਰ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਅਤੇ 'ਆਨਰ ਗਾਰਡ ਮਾਰਚਿੰਗ ਬੈਂਡ' ਵੱਲੋਂ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਮਾਲਟਾ ਦੀ ਸੰਸਦ ਮੈਂਬਰ ਰੋਬਰਟਾ ਮੇਟਸੋਲਾ ਚੁਣੀ ਗਈ ਯੂਰਪੀਅਨ ਸੰਸਦ ਦੀ ਪ੍ਰਧਾਨ
ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ ਅਤੇ ਰਾਸ਼ਟਰਪਤੀ ਮੂਨ ਨੇ ਕੋਰੋਨਾ ਵਾਇਰਸ ਨਿਯਮਾਂ ਤਹਿਤ ਰਾਜਕੁਮਾਰ ਨਾਲ ਹੱਥ ਨਹੀਂ ਮਿਲਾਇਆ। ਮੁਹੰਮਦ ਬਿਨ ਸਲਮਾਨ ਨੇ ਆਪਣੇ ਪਿਤਾ ਸਲਮਾਨ ਨਾਲ ਸਾਊਦੀ ਅਰਬ ਸ਼ਾਸਨ ਦੇ ਦਿਨ-ਪ੍ਰਤੀਦਿਨ ਦੇ ਕੰਮਕਾਜ ਨੂੰ ਵੱਡੇ ਪੱਧਰ 'ਤੇ ਸੰਭਾਲ ਲਿਆ ਹੈ। ਮੂਨ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਤੋਂ ਬਾਅਦ ਸਾਊਦੀ ਅਰਬ ਦੀ ਯਾਤਰਾ 'ਤੇ ਆਏ ਹਨ।
ਇਹ ਵੀ ਪੜ੍ਹੋ : ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ 17 ਤੋਂ 21 ਜਨਵਰੀ ਤੱਕ ਵਿਸ਼ੇਸ਼ ਹਫਤਾ ਮਨਾਉਣਗੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।