ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀਆਂ ਵਧੀਆਂ ਮੁਸ਼ਕਲਾਂ, ਵਿਰੋਧੀ ਪਾਰਟੀਆਂ ਨੇ ਮਹਾਦੋਸ਼ ਪ੍ਰਸਤਾਵ ਕੀਤਾ ਪੇਸ਼
Wednesday, Dec 04, 2024 - 02:52 PM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਦੀਆਂ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਯੂਨ ਸੁਕ ਯੇਓਲ ਖਿਲਾਫ ਸੰਸਦ 'ਚ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ। ਥੋੜ੍ਹੇ ਸਮੇਂ ਲਈ 'ਮਾਰਸ਼ਲ ਲਾਅ' ਲਗਾਉਣ ਦੇ ਮੁੱਦੇ 'ਤੇ ਰਾਸ਼ਟਰਪਤੀ ਯੂਨ 'ਤੇ ਰਾਸ਼ਟਰਪਤੀ ਅਹੁਦਾ ਛੱਡਣ ਦਾ ਦਬਾਅ ਹੈ। ਇਸ ਕਾਨੂੰਨ ਕਾਰਨ ਸੈਨਿਕਾਂ ਨੇ ਸੰਸਦ ਨੂੰ ਘੇਰ ਲਿਆ ਸੀ। ਹਾਲਾਂਕਿ ਸੰਸਦ ਮੈਂਬਰਾਂ ਨੇ 'ਮਾਰਸ਼ਲ ਲਾਅ' ਨੂੰ ਹਟਾਉਣ ਦੇ ਪੱਖ ਵਿੱਚ ਵੋਟ ਦਿੱਤੀ, ਜਿਸ ਤੋਂ ਬਾਅਦ ਯੂਨ ਨੇ ਇਸ ਨੂੰ ਹਟਾਉਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਭਾਰਤ ਦੀ ਕਾਰਵਾਈ: ਸਰਕਾਰ ਨੇ 2024 'ਚ ਰਿਕਾਰਡ 28,000 ਤੋਂ ਵੱਧ URL ਕੀਤੇ ਬਲੌਕ
ਰਾਸ਼ਟਰਪਤੀ 'ਤੇ ਮਹਾਦੋਸ਼ ਚਲਾਉਣ ਲਈ ਪ੍ਰਸਤਾਵ ਲਈ ਸੰਸਦ ਦੇ ਦੋ ਤਿਹਾਈ ਬਹੁਮਤ ਜਾਂ 300 ਵਿੱਚੋਂ 200 ਮੈਂਬਰਾਂ ਦੀ ਹਮਾਇਤ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਘੱਟੋ-ਘੱਟ ਛੇ ਸੰਵਿਧਾਨਕ ਅਦਾਲਤ ਦੇ ਜੱਜਾਂ ਦਾ ਸਮਰਥਨ ਵੀ ਜ਼ਰੂਰੀ ਹੋਵੇਗਾ। ਮੁੱਖ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਅਤੇ ਪੰਜ ਛੋਟੀਆਂ ਵਿਰੋਧੀ ਪਾਰਟੀਆਂ ਦੁਆਰਾ ਸਾਂਝੇ ਤੌਰ 'ਤੇ ਪੇਸ਼ ਕੀਤੇ ਗਏ ਇਸ ਪ੍ਰਸਤਾਵ 'ਤੇ ਸ਼ੁੱਕਰਵਾਰ ਨੂੰ ਵੋਟਿੰਗ ਹੋਣ ਦੀ ਸੰਭਾਵਨਾ ਹੈ। ਯੂਨ ਦੇ ਸੀਨੀਅਰ ਸਲਾਹਕਾਰਾਂ ਅਤੇ ਮੰਤਰੀਆਂ ਨੇ ਸਮੂਹਿਕ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ ਅਤੇ ਰੱਖਿਆ ਮੰਤਰੀ ਕਿਮ ਯੋਂਗ-ਹਿਊਨ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵੀ ਅਹੁਦਾ ਛੱਡਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਦੱਖਣੀ ਕੋਰੀਆ: ਮਾਰਸ਼ਲ ਲਾਅ ਹਟਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਯੂਨ ਦੀ ਪਹਿਲੀ ਜਨਤਕ ਬੈਠਕ ਮੁਲਤਵੀ
ਇੱਥੇ ਦੱਸ ਦੇਈਏ ਕਿ ਯੂਨ ਨੇ ਮੰਗਲਵਾਰ ਰਾਤ ਨੂੰ ਅਚਾਨਕ "ਮਾਰਸ਼ਲ ਲਾਅ" ਲਾਗੂ ਕਰ ਦਿੱਤਾ ਅਤੇ ਵਿਰੋਧੀ ਧਿਰ ਦੇ ਦਬਦਬੇ ਵਾਲੀ ਸੰਸਦ ਵਿਚ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਸੰਘਰਸ਼ ਕਰਨ ਤੋਂ ਬਾਅਦ "ਰਾਸ਼ਟਰ ਵਿਰੋਧੀ" ਤਾਕਤਾਂ ਨੂੰ ਖਤਮ ਕਰਨ ਦਾ ਸਕੰਲਪ ਲਿਆ। ਰਾਸ਼ਟਰਪਤੀ ਦੁਆਰਾ ਲਗਾਇਆ ਗਿਆ ਮਾਰਸ਼ਲ ਲਾਅ ਸਿਰਫ 6 ਘੰਟਿਆਂ ਲਈ ਲਾਗੂ ਰਿਹਾ, ਕਿਉਂਕਿ ਨੈਸ਼ਨਲ ਅਸੈਂਬਲੀ (ਦੱਖਣੀ ਕੋਰੀਆ ਦੀ ਸੰਸਦ) ਨੇ ਰਾਸ਼ਟਰਪਤੀ ਦੇ ਫੈਸਲੇ ਨੂੰ ਰੱਦ ਕਰਨ ਲਈ ਵੋਟ ਦਿੱਤੀ। ‘ਮਾਰਸ਼ਲ ਲਾਅ’ ਹਟਾਉਣ ਦਾ ਫੈਸਲਾ ਸਵੇਰੇ ਸਾਢੇ 4 ਵਜੇ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ, ਜਿਸ ਤੋਂ ਬਾਅਦ ਰਸਮੀ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 22 ਸਾਲਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8