ਦੱਖਣੀ ਕੋਰੀਆ ਨੇ ਮੰਨਿਆ, ਉੱਤਰੀ ਕੋਰੀਆ ਹੁਣ ''ਦੁਸ਼ਮਣ'' ਨਹੀਂ
Tuesday, Jan 15, 2019 - 08:36 PM (IST)
ਸਿਓਲ — ਦੱਖਣੀ ਕੋਰੀਆ ਨੇ ਆਪਣੇ ਦੁਵੱਲੇ ਰੱਖਿਆ ਦਸਤਾਵੇਜ਼ 'ਚ ਉੱਤਰੀ ਕੋਰੀਆ ਲਈ ਪਹਿਲਾਂ ਇਸਤੇਮਾਲ ਕੀਤੇ ਜਾਣ ਵਾਲੇ 'ਦੁਸ਼ਮਣ' ਸ਼ਬਦ ਨੂੰ ਹਟਾ ਦਿੱਤਾ ਹੈ, ਜਿਸ ਨੂੰ ਪਿਓਂਗਯਾਂਗ ਨਾਲ ਸਲਾਹ ਕਰਨ ਦੇ ਉਸ ਦੇ ਯਤਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ 'ਚ ਅੰਤਰਰਾਸ਼ਟਰੀ ਵਿਰੋਧ ਨੂੰ ਖਤਮ ਕਰਨ ਲਈ ਵਾਸ਼ਿੰਗਟਨ ਅਤੇ ਪਿਓਂਗਯਾਂਗ ਨੇਤਾਵਾਂ ਵਿਚਾਲੇ ਹੋਣ ਵਾਲੀ ਦੂਜੀ ਬੈਠਕ ਤੋਂ ਪਹਿਲਾਂ ਇਹ ਕਦਮ ਚੁੱਕਿਆ ਗਿਆ ਹੈ।
ਦੱਖਣੀ ਕੋਰੀਆ ਦੇ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਏ ਰੱਖਿਆ ਸ਼ਵੇਤ ਪੱਤਰ 'ਚ ਉੱਤਰੀ ਕੋਰੀਆ ਲਈ 'ਦੁਸ਼ਮਣ', 'ਮੌਜੂਦਾ ਦੁਸ਼ਮਣ' ਜਾਂ ਪ੍ਰਮੁੱਖ ਦੁਸ਼ਮਣ' ਜਿਹੇ ਕਿਸੇ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਹ ਸ਼ਬਦ ਕੋਰੀਆਈ ਦੇਸ਼ਾਂ ਵਿਚਾਲੇ ਦੁਸ਼ਮਣੀ ਦਾ ਇਕ ਕਾਰਨ ਰਹੇ ਹਨ ਕਿਉਂਕਿ ਉੱਤਰੀ ਕੋਰੀਆ ਇਸ ਨੂੰ ਇਕ ਓਕਸਾਵੇ ਭਰਿਆ ਇਕ ਅਜਿਹਾ ਕਦਮ ਦੱਸਦਾ ਹੈ ਕਿ ਜੋ ਇਹ ਦਰਸਾਉਂਦਾ ਹੈ ਕਿ ਦੱਖਣੀ ਕੋਰੀਆ ਕਿੰਨਾ ਵਿਰੋਧ ਕਰਦਾ ਰਿਹਾ ਹੈ। ਦੱਖਣੀ ਕੋਰੀਆ ਨੇ ਪਹਿਲੀ ਵਾਰ ਉੱਤਰੀ ਕੋਰੀਆ ਨੂੰ 1995 'ਚ ਆਪਣੇ ਦਸਤਾਵੇਜ਼ 'ਚ 'ਪ੍ਰਮੁੱਖ ਦੁਸ਼ਮਣ' ਦੱਸਿਆ ਸੀ, ਜਿਸ ਤੋਂ ਇਕ ਸਾਲ ਬਾਅਦ ਹੀ ਉੱਤਰੀ ਕੋਰੀਆ ਨੇ ਸਿਓਲ ਨੂੰ ਅੱਗ ਦੇ ਦਰਿਆ 'ਚ ਬਦਲਣ ਦੀ ਧਮਕੀ ਦਿੱਤੀ ਸੀ।