ਦੱਖਣੀ ਅਫਰੀਕਾ ''ਚ ਵਾਪਰਿਆ ਸੜਕ ਹਾਦਸਾ, ਬੱਚਿਆਂ ਸਣੇ 27 ਲੋਕਾਂ ਦੀ ਮੌਤ

10/20/2018 5:55:36 PM

ਜੋਹਾਨਿਸਬਰਗ— ਦੱਖਣੀ ਅਫਰੀਕਾ ਦੀ ਸਰਕਾਰ ਦਾ ਕਹਿਣਾ ਹੈ ਦੇਸ਼ ਦੇ ਲਿਮਪੋਪੋ ਸੂਬੇ 'ਚ ਕਈ ਵਾਹਨਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ।

ਦੇਸ਼ ਦੇ ਰਾਸ਼ਟਰਪਤੀ ਸੀਰੀਲ ਰਾਮਾਪੋਸਾ ਦੇ ਦਫਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਇਕ ਮਿੰਨੀ ਬੱਸ, ਟਰੱਕ ਤੇ ਇਕ ਡਿਲੀਵਰੀ ਵਾਹਨ ਮੂਕਗੋਪੋਂਗ ਤੇ ਕ੍ਰਾਂਸਕੋਪ ਦੇ ਮੁੱਖ ਹਾਈਵੇਅ 'ਤੇ ਹਾਦਸੇ ਦੇ ਸ਼ਿਕਾਰ ਹੋ ਗਏ। ਰਾਮਾਪੋਸਾ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਸਾਰਿਆਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ ਕਿਉਂਕਿ ਇਸੇ ਹਾਈਵੇ 'ਤੇ ਇਕ ਮਹੀਨਾ ਪਹਿਲਾਂ ਵੀ ਇਕ ਬੱਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਸੀ। ਅਜੇ ਕਿਸੇ ਵੀ ਏਜੰਸੀ ਜਾਂ ਵਿਭਾਗ ਵਲੋਂ ਹਾਦਸੇ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਖਣੀ ਅਫਰੀਕਾ ਦੇ ਸੜਕ ਟ੍ਰੈਫਿਕ ਵਿਭਾਗ ਦਾ ਕਹਿਣਾ ਹੈ ਕਿ ਇਕੱਲੇ 2017 'ਚ ਹੀ 14,050 ਲੋਕਾਂ ਦੀ ਜਾਨ ਸੜਕੀ ਹਾਦਸਿਆਂ 'ਚ ਗਈ ਹੈ।


Related News