ਹੋਸਟਲ 'ਚ ਦਾਖ਼ਲ ਹੋਏ ਬੰਦੂਕਧਾਰੀ, 8 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ

Monday, Jun 05, 2023 - 10:26 AM (IST)

ਹੋਸਟਲ 'ਚ ਦਾਖ਼ਲ ਹੋਏ ਬੰਦੂਕਧਾਰੀ, 8 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ

ਕੇਪਟਾਊਨ (ਭਾਸ਼ਾ)- ਦੱਖਣੀ ਅਫਰੀਕਾ ਦੇ ਪੂਰਬੀ ਸ਼ਹਿਰ ਡਰਬਨ ਦੇ ਨੇੜੇ ਇਕ ਬੁਆਇਜ਼ ਹੋਸਟਲ ਵਿਚ ਦਾਖ਼ਲ ਹੋਏ ਬੰਦੂਕਧਾਰੀਆਂ ਨੇ 8 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ 2 ਹੋਰ ਨੂੰ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ: ਧੀ ਦੀ ਕਸਟਡੀ ਲਈ ਮਾਪੇ ਲੜ ਰਹੇ ਜੰਗ, ਦੇਸ਼ ਦੇ 59 ਸੰਸਦ ਮੈਂਬਰਾਂ ਨੇ ਵੀ ਜਰਮਨੀ ਦੇ ਰਾਜਦੂਤ ਨੂੰ ਲਿਖਿਆ ਪੱਤਰ

ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਮਲਾਜੀ ਬਸਤੀ ਵਿਚ ਸ਼ਨੀਵਾਰ ਤੜਕੇ ਹੋਈ ਗੋਲੀਬਾਰੀ ਵਿਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 8ਵੇਂ ਵਿਅਕਤੀ ਨੇ ਐਤਵਾਰ ਨੂੰ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਵਿਚ ਜ਼ਖ਼ਮੀ ਹੋਏ 2 ਹੋਰ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਮਾਮੂਲੀ ਝਗੜੇ ਕਾਰਨ ਮਕਾਨ ਮਾਲਕ ਨੇ ਕਿਰਾਏਦਾਰ ਪਤੀ-ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ


author

cherry

Content Editor

Related News