ਅਮਰੀਕਾ 'ਚ FDA ਦੀ ਮਨਜ਼ੂਰੀ ਤੋਂ ਬਿਨ੍ਹਾਂ ਲੱਗ ਰਹੀ ਹੈ ਕੋਰੋਨਾ ਦੀ ਤੀਜੀ ਬੂਸਟਰ ਖੁਰਾਕ

Sunday, Aug 08, 2021 - 08:58 PM (IST)

ਅਮਰੀਕਾ 'ਚ FDA ਦੀ ਮਨਜ਼ੂਰੀ ਤੋਂ ਬਿਨ੍ਹਾਂ ਲੱਗ ਰਹੀ ਹੈ ਕੋਰੋਨਾ ਦੀ ਤੀਜੀ ਬੂਸਟਰ ਖੁਰਾਕ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਕੇਸਾਂ 'ਚ ਵਾਧਾ ਹੋਣ ਕਾਰਨ ਕਈ ਲੋਕਾਂ ਵੱਲੋਂ ਜ਼ਿਆਦਾ ਸੁਰੱਖਿਆ ਪ੍ਰਾਪਤ ਕਰਨ ਦੇ ਉਦੇਸ਼ ਨਾਲ ਬਿਨ੍ਹਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਵੈਕਸੀਨ ਦੀ ਤੀਜੀ ਬੂਸਟਰ ਖੁਰਾਕ ਪ੍ਰਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਸਰਕਾਰ ਨੇ ਫਿਲਹਾਲ ਵਾਇਰਸ ਦੇ ਵਿਰੁੱਧ ਬੂਸਟਰ ਸ਼ਾਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਪਰ ਕਈ ਅਣਗਿਣਤ ਅਮਰੀਕੀਆਂ ਨੇ ਤੀਜੀ ਖੁਰਾਕ ਪ੍ਰਾਪਤ ਕੀਤੀ ਹੈ। ਵੈਕਸੀਨ ਕੰਪਨੀ ਫਾਈਜ਼ਰ ਬੂਸਟਰ ਸ਼ਾਟ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਦੀ ਮਨਜ਼ੂਰੀ ਲੈਣ ਦੀ ਯੋਜਨਾ ਬਣਾ ਰਿਹਾ ਹੈ ਜਦਕਿ ਸਿਹਤ ਅਧਿਕਾਰੀਆਂ ਅਨੁਸਾਰ ਫਿਲਹਾਲ ਟੀਕੇ ਦੀਆਂ ਦੋਵੇਂ ਖੁਰਾਕਾਂ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹਨ।

ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ

ਡਿਸ਼ੀਜ ਕੰਟ੍ਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ.ਡੀ.ਸੀ.) ਦੇ ਡੇਟਾਬੇਸ 'ਚ ਲੋਕਾਂ ਨੂੰ ਕੋਵਿਡ -19 ਟੀਕੇ ਦੀ ਤੀਜੀ ਖੁਰਾਕ ਪ੍ਰਾਪਤ ਕਰਨ ਦੇ 900 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ। ਸੀ.ਡੀ.ਸੀ. ਡੇਟਾਬੇਸ 'ਚ ਇੱਕ 52 ਸਾਲਾਂ ਵਿਅਕਤੀ ਨੇ 14 ਜੁਲਾਈ ਨੂੰ ਕੈਲੀਫੋਰਨੀਆ ਦੀ ਇੱਕ ਫਾਰਮੇਸੀ ਤੋਂ ਇਹ ਕਹਿ ਕੇ ਤੀਜੀ ਖੁਰਾਕ ਪ੍ਰਾਪਤ ਕੀਤੀ ਸੀ ਕਿ ਉਸ ਨੂੰ ਕਦੇ ਵੀ ਟੀਕਾ ਨਹੀਂ ਲੱਗਿਆ ਅਤੇ ਪਛਾਣ ਦੇ ਤੌਰ ਤੇ ਡਰਾਈਵਰ ਲਾਇਸੈਂਸ ਦੀ ਬਜਾਏ ਆਪਣਾ ਪਾਸਪੋਰਟ ਪੇਸ਼ ਕੀਤਾ। ਪਰ ਜਦੋਂ ਫਾਰਮੇਸੀ ਨੇ ਮਰੀਜ਼ ਦੀ ਬੀਮਾ ਕੰਪਨੀ ਨਾਲ ਸੰਪਰਕ ਕੀਤਾ, ਤਾਂ ਪਤਾ ਲੱਗਾ ਕਿ ਉਸ ਨੂੰ ਮਾਰਚ 'ਚ ਦੋ ਖੁਰਾਕਾਂ ਲੱਗੀਆਂ ਸਨ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਲਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਸ਼ਾਹਕੋਟ ਥਾਣੇ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰਬਾਜ਼ੀ, ASI ਜ਼ਖਮੀ

 


author

Anuradha

Content Editor

Related News