ਸੋਮਾਲੀਆ : ਆਤਮਘਾਤੀ ਹਮਲੇ ''ਚ 9 ਲੋਕਾਂ ਦੀ ਮੌਤ

05/23/2019 9:28:17 AM

ਨੈਰੋਬੀ— ਸੋਮਾਲੀਆ ਦੀ ਰਾਜਧਾਨੀ 'ਚ ਬੁੱਧਵਾਰ ਨੂੰ ਰਾਸ਼ਟਰਪਤੀ ਆਵਾਸ ਕੋਲ ਇਸਲਾਮਕ ਕੱਟੜਪੰਥੀਆਂ ਨੇ ਆਤਮਘਾਤੀ ਕਾਰ ਬੰਬ ਹਮਲਾ ਕਰ ਦਿੱਤਾ, ਜਿਸ 'ਚ ਸਾਬਕਾ ਵਿਦੇਸ਼ ਮੰਤਰੀ ਹੁਸੈਨ ਇਲੇਬ ਸਮੇਤ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਇਲੇਬ ਰਾਸ਼ਟਰਪਤੀ ਦੇ ਮੌਜੂਦਾ ਸਲਾਹਕਾਰ ਰਹੇ ਹਨ।

ਕੈਪਟਨ ਮੁਹੰਮਦ ਹੁਸੈਨ ਨੇ ਦੱਸਿਆ ਕਿ ਹਮਲੇ 'ਚ ਹੋਰ 13 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਜ਼ਿਆਦਾਤਰ ਫੌਜੀ ਹਨ। ਸੋਮਾਲੀਆ 'ਚ ਮੌਜੂਦ ਕੱਟੜਪੰਥੀ ਸਮੂਹ ਅਲ ਸ਼ਬਾਬ ਨੇ ਮੋਗਾਦਿਸ਼ੂ 'ਚ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਉਸ ਨੇ ਸਰਕਾਰੀ ਅਧਿਕਾਰੀਆਂ ਨੂੰ ਲੈ ਜਾ ਰਹੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ।


Related News