ਸੋਸ਼ਲ ਮੀਡੀਆ ਸਟਾਰ  Minahil Malik ਦਾ ਪ੍ਰਾਈਵੇਟ ਵੀਡੀਓ ਲੀਕ

Saturday, Oct 26, 2024 - 05:40 PM (IST)


ਨੈਸ਼ਨਲ ਡੈਸਕ- ਪਾਕਿਸਤਾਨੀ ਸੋਸ਼ਲ ਮੀਡੀਆ ਤੇ ਟਿੱਕਟੌਕ ਸਟਾਰ ਮਿਨਾਹਿਲ ਮਲਿਕ ਇੱਕ ਵਾਇਰਲ ਵੀਡੀਓ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਲੈ ਕੇ ਕਾਫੀ ਟ੍ਰੋਲਿੰਗ ਹੋ ਰਹੀ ਹੈ। ਇਸ ਵਿਵਾਦ ਦੇ ਵਧਣ ਤੋਂ ਬਾਅਦ ਮਿਨਾਹਿਲ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਵੀਡੀਓ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਇਸ ਮਾਮਲੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ - ਨਿਮਰਤ ਕੌਰ ਨੇ ਅਭਿਸ਼ੇਕ ਨਾਲ ਅਫਵਾਹਾਂ ਨੂੰ ਲੈ ਕੇ ਤੋੜੀ ਚੁੱਪੀ,  ਕਿਹਾ- ਲੋਕਾਂ ਦਾ.....

ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ ਵੀਡੀਓ 
ਪਾਕਿਸਤਾਨ ਦੇ ਮਸ਼ਹੂਰ ਟਿੱਕਟੌਕ ਸਟਾਰ ਮਿਨਾਹਿਲ ਮਲਿਕ ਦਾ ਇੱਕ ਐਮ.ਐਮ.ਐਸ. ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਐਮ.ਐਮ.ਐਸ. ਉਸ ਦਾ ਹੈ। ਮਿਨਾਹਿਲ ਨੇ ਕਿਹਾ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ। ਐਫ.ਆਈ.ਏ. ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਕਿਹਾ, "ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਿਰਫ਼ ਉਹੀ ਵਿਅਕਤੀ ਅਜਿਹਾ ਕਰ ਸਕਦਾ ਹੈ ਜਿਸ ਕੋਲ ਔਰਤਾਂ ਦੀ ਕੋਈ ਇੱਜ਼ਤ ਨਹੀਂ ਹੈ।" ਉਨ੍ਹਾਂ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸੁਰਭੀ ਜਯੋਤੀ ਨੇ ਕੰਨਫਰਮ ਕੀਤੀਆਂ ਵਿਆਹ ਦੀਆਂ ਖ਼ਬਰਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਪਰਿਵਾਰ ਹੈ ਬਹੁਤ ਪਰੇਸ਼ਾਨ 
ਮਿਨਾਹਿਲ ਦਾ ਕਹਿਣਾ ਹੈ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਇਸ ਨੂੰ ਸ਼ੇਅਰ ਕਰਦੇ ਹੋਏ ਇਹ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਉਹ ਇੱਕ ਪੁਰਸ਼ ਦੋਸਤ ਦੇ ਨਾਲ ਹੈ। ਇਸ ਘਟਨਾ ਕਾਰਨ ਉਸ ਦਾ ਪਰਿਵਾਰ ਬਹੁਤ ਦੁਖੀ ਅਤੇ ਉਦਾਸ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਅਜਿਹਾ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਹੁੰਦਾ ਹੈ ਤਾਂ ਤੁਰੰਤ ਰਿਪੋਰਟ ਕਰਨ ਅਤੇ ਕਾਰਵਾਈ ਕਰਨ। ਮਿਨਾਹਿਲ ਮਲਿਕ ਕਰਾਚੀ ਦੀ ਰਹਿਣ ਵਾਲੀ ਹੈ ਅਤੇ TikTok 'ਤੇ ਉਸ ਦੇ 18 ਲੱਖ ਤੋਂ ਵੱਧ ਫਾਲੋਅਰਜ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News