ਪੈਰਿਸ ''ਚ ਬਰਫਬਾਰੀ ਨੇ ਤੋੜਿਆ 31 ਸਾਲ ਦਾ ਰਿਕਾਰਡ, ਸੜਕਾਂ ''ਤੇ ਜੰਮੀ ਬਰਫ

Friday, Feb 09, 2018 - 05:20 PM (IST)

ਪੈਰਿਸ ''ਚ ਬਰਫਬਾਰੀ ਨੇ ਤੋੜਿਆ 31 ਸਾਲ ਦਾ ਰਿਕਾਰਡ, ਸੜਕਾਂ ''ਤੇ ਜੰਮੀ ਬਰਫ

ਪੈਰਿਸ(ਬਿਊਰੋ)— ਭਿਆਨਕ ਮੀਂਹ ਅਤੇ ਹੜ੍ਹ ਦੇ ਕਹਿਰ ਤੋਂ ਬਾਅਦ ਫਰਾਂਸ ਨੂੰ ਹੁਣ ਬਰਫਬਾਰੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਰਾਜਧਾਨੀ ਪੈਰਿਸ ਵਿਚ 24 ਘੰਟਿਆਂ ਵਿਚ 5 ਇੰਚ ਤੱਕ ਬਰਫ ਪੈ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 31 ਸਾਲਾਂ ਬਾਅਦ ਦੇਸ਼ ਵਿਚ ਬਰਫਬਾਰੀ ਦੇ ਅਜਿਹੇ ਹਾਲਾਤ ਬਣੇ ਹਨ। ਸਥਿਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇੱਥੋਂ ਦੇ ਮਸ਼ਹੂਰ ਸੈਲਾਨੀ ਸਥਾਨ ਐਫਿਲ ਟਾਵਰ ਨੂੰ ਬੰਦ ਕਰ ਦਿੱਤਾ ਹੈ।
PunjabKesari

ਸੜਕਾਂ 'ਤੇ ਜੰਮੀ ਬਰਫ, ਐਫਿਲ ਟਾਵਰ ਬੰਦ—
ਦੱਸਣਯੋਗ ਹੈ ਕਿ ਤੇਜ਼ ਹਵਾਵਾਂ ਆਦਿ ਸਥਿਤੀਆਂ ਦੇ ਚਲਦੇ ਐਫਿਲ ਟਾਵਰ ਅਕਸਰ ਸੈਲਾਨੀਆਂ ਲਈ ਬੰਦ ਕੀਤਾ ਜਾਂਦਾ ਹੈ। ਸੜਕਾਂ 'ਤੇ ਤਾਂ ਇੰਨੀ ਜ਼ਿਆਦਾ ਬਰਫ ਜਮ੍ਹਾ ਹੋ ਗਈ ਹੈ ਕਿ ਲੋਕਾਂ ਨੇ ਸਕੀਇੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਬਰਫਬਾਰੀ ਨਾਲ ਪੈਰਿਸ ਦੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ।
PunjabKesari

ਖਰਾਬ ਮੌਸਮ ਕਾਰਨ ਟਰੇਨ ਅਤੇ ਹਵਾਈ ਸੇਵਾ ਪ੍ਰਭਾਵਿਤ—
ਖਰਾਬ ਮੌਸਮ ਦਾ ਅਸਰ ਹਵਾਈ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਓਰਲੀ ਅਤੇ ਚਾਰਲਸ ਦਿ ਗੋਲ ਹਵਾਈ ਅੱਡਿਆਂ 'ਤੇ ਜਹਾਜ਼ ਦੇਰੀ ਨਾਲ ਉਡਾਣ ਭਰ ਰਹੇ ਹਨ। ਦਰਜਨਾਂ ਉਡਾਣਾਂ ਰੱਦ ਕਰਨੀਆਂ ਪਈਆਂ। ਹਾਈ-ਸਪੀਡ ਅਤੇ ਹੋਰ ਟਰੇਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪੈਰਿਸ ਸਬਵੇਅ ਸਿਸਟਮ ਵਿਚ ਸਿਰਫ 50 ਫੀਸਦੀ ਰੇਲ ਸੇਵਾਵਾਂ ਉਪਲੱਬਧ ਰਹੀਆਂ।
PunjabKesari

'ਬਿੱਗ ਕੋਲਡ' ਯੋਜਨਾ ਕੀਤੀ ਸੀ ਤਿਆਰ—
ਜ਼ਿਕਰਯੋਗ ਹੈ ਕਿ ਪੈਰਿਸ ਵਿਚ ਭਿਆਨਕ ਬਰਫਬਾਰੀ ਨਾਲ ਨਜਿੱਠਣ ਲਈ 'ਬਿੱਗ ਕੋਲਡ ਯੋਜਨਾ' ਤਿਆਰ ਕੀਤੀ ਗਈ ਸੀ। ਇਸ ਤਹਿਤ ਇਕ ਹਜ਼ਾਰ ਬੇਘਰ ਲੋਕਾਂ ਲਈ ਅਸਥਾਈ ਕੈਂਪ ਵੀ ਬਣਾਏ ਗਏ ਸਨ। ਨਾਲ ਹੀ ਟਰੱਕਾਂ ਨੂੰ ਵੀ ਮੁੱਖ ਮਾਰਗਾਂ 'ਤੇ ਆਉਣ ਤੋਂ ਰੋਕ ਦਿੱਤਾ ਗਿਆ ਸੀ ਤਾਂ ਕਿ ਆਵਾਜਾਈ ਰੁਕ ਨਾ ਸਕੇ। ਇਸ ਦੇ ਬਾਵਜੂਦ ਪੈਰਿਸ ਵਿਚ ਨੇੜੇ-ਤੇੜੇ ਦੇ ਖੇਤਰਾਂ ਵਿਚ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਹਾਦਸੇ ਹੋਏ। ਜਿਨ੍ਹਾਂ ਵਿਚ ਕੁੱਝ 47 ਲੋਕ ਜ਼ਖਮੀ ਹੋ ਗਏ।

PunjabKesari


Related News