ਗਾਜ਼ਾ ''ਚ ਇਜ਼ਰਾਇਲੀ ਹਮਲਿਆਂ ''ਚ 6 ਲੋਕਾਂ ਦੀ ਮੌਤ, ਸੁਰੱਖਿਆ ਪ੍ਰੀਸ਼ਦ ਨੇ ਬਣਾਈ ਬੈਠਕ ਦੀ ਯੋਜਨਾ
Monday, Dec 09, 2024 - 05:14 PM (IST)
ਯੇਰੂਸ਼ਲਮ (ਏਜੰਸੀ)- ਮੱਧ ਗਾਜ਼ਾ ਪੱਟੀ ਵਿੱਚ ਬੀਤੀ ਰਾਤ ਇਜ਼ਰਾਈਲੀ ਹਮਲਿਆਂ ਵਿੱਚ ਇੱਕ ਔਰਤ ਸਮੇਤ ਘੱਟੋ-ਘੱਟ 6 ਲੋਕ ਮਾਰੇ ਗਏ। ਫਲਸਤੀਨੀ ਅਤੇ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਬਾਗੀਆਂ ਵੱਲੋਂ ਦਮਿਸ਼ਕ 'ਤੇ ਕਬਜ਼ਾ ਕਰਨ ਤੋਂ ਬਾਅਦ ਸੀਰੀਆ ਦੇ ਅਹੁਦੇ ਤੋਂ ਹਟਾਏ ਗਏ ਨੇਤਾ ਬਸ਼ਰ ਅਸਦ ਐਤਵਾਰ ਨੂੰ ਮਾਸਕੋ ਚਲੇ ਗਏ ਅਤੇ ਉਨ੍ਹਾਂ ਨੂੰ ਆਪਣੇ ਲੰਬੇ ਸਮੇਂ ਦੇ ਸਹਿਯੋਗੀ ਰੂਸ ਵਿਚ ਸ਼ਰਣ ਮਿਲ ਗਈ।
ਇਹ ਵੀ ਪੜ੍ਹੋ: ਹਵਾ 'ਚ ਟਕਰਾਏ ਫੌਜ ਦੇ 2 ਹੈਲੀਕਾਪਟਰ, 5 ਜਵਾਨਾਂ ਦੀ ਮੌਤ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਰੂਸ ਦੀ ਬੇਨਤੀ 'ਤੇ ਸੀਰੀਆ ਦੇ ਵਿਸ਼ੇ 'ਤੇ ਸੋਮਵਾਰ ਦੁਪਹਿਰ ਨੂੰ ਬੰਦ ਕਮਰੇ ਵਿਚ ਐਮਰਜੈਂਸੀ ਵਿਚਾਰ-ਵਟਾਂਦਰੇ ਦੀ ਯੋਜਨਾ ਬਣਾ ਰਹੀ ਹੈ। ਰੂਸੀ ਮੀਡੀਆ ਨੇ ਇਹ ਖਬਰ ਦਿੱਤੀ ਕਿ ਰਾਤ ਨੂੰ ਹੋਏ ਇਜ਼ਰਾਈਲੀ ਹਮਲਿਆਂ ਵਿਚ ਜਾਨ ਗਵਾਉਣ ਵਾਲਿਆਂ ਵਿਚ ਰਾਈਦ ਘਾਬੀਨ ਵੀ ਸ਼ਾਮਲ ਹੈ, ਜੋ 2014 'ਚ ਇਜ਼ਰਾਇਲੀ ਹਿਰਾਸਤ 'ਚੋਂ ਰਿਹਾਅ ਹੋਇਆ ਸੀ। ਇਹ ਜਾਣਕਾਰੀ 'ਅਲ-ਅਕਸ ਮਾਰਟੀਅਰਸ' ਹਸਪਤਾਲ ਨੇ ਦਿੱਤੀ। ਹਸਪਤਾਲ ਦੇ ਰਿਕਾਰਡ ਅਨੁਸਾਰ ਇਸ ਹਮਲੇ ਵਿੱਚ ਉਸਦੀ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ। ਇਜ਼ਰਾਈਲ ਨੇ ਜ਼ੁਵੇਦਾ ਸ਼ਹਿਰ ਵਿੱਚ ਉਨ੍ਹਾਂ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਨੁਸੀਰਤ ਸ਼ਰਨਾਰਥੀ ਕੈਂਪ 'ਤੇ ਹੋਏ ਇਕ ਹੋਰ ਹਮਲੇ ਵਿਚ 2 ਹੋਰ ਲੋਕਾਂ ਦੀ ਜਾਨ ਚਲੀ ਗਈ। ਸੋਮਵਾਰ ਤੜਕੇ ਵਾਦੀ ਗਾਜ਼ਾ ਖੇਤਰ ਵਿੱਚ ਤੀਜੇ ਹਮਲੇ ਵਿੱਚ ਦੋ ਹੋਰ ਲੋਕ ਮਾਰੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8