ਬਾਰ 'ਚ ਚੱਲੀਆਂ ਠਾਹ-ਠਾਹ ਗੋਲੀਆਂ, 6 ਹਲਾਕ
Monday, Nov 25, 2024 - 05:42 AM (IST)
ਸਾਨ ਜੁਆਨ — ਦੱਖਣੀ-ਪੂਰਬੀ ਮੈਕਸੀਕੋ 'ਚ ਐਤਵਾਰ ਨੂੰ ਇਕ ਬਾਰ 'ਚ ਬੰਦੂਕਧਾਰੀਆਂ ਦੀ ਗੋਲੀਬਾਰੀ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 5 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਦੀ ਘਟਨਾ ਤੱਟੀ ਸੂਬੇ ਤਬਾਸਕੋ ਵਿੱਚ ਵਾਪਰੀ, ਜੋ ਹਾਲ ਹੀ ਵਿੱਚ ਵਧਦੀ ਹਿੰਸਾ ਨਾਲ ਜੂਝ ਰਿਹਾ ਹੈ।
ਜਨਤਕ ਸੁਰੱਖਿਆ ਸਕੱਤਰ ਉਮਰ ਗਾਰਸੀਆ ਹਾਰਫਚਸ ਨੇ 'ਐਕਸ' 'ਤੇ ਕਿਹਾ ਕਿ ਗੋਲੀਬਾਰੀ ਵਿਲਾਹੇਰਮੋਸਾ ਵਿੱਚ ਹੋਈ ਹੈ ਅਤੇ ਸੰਘੀ ਅਧਿਕਾਰੀ ਘਟਨਾ ਨੂੰ ਸੁਲਝਾਉਣ ਵਿੱਚ ਮਦਦ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਅਜੇ ਤੱਕ ਕਿਸੇ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿਸ ਕਾਰਨ ਹੋਈ।