ਨੇਪਾਲ ''ਚ ਵਾਪਰਿਆ ਸੜਕ ਹਾਦਸਾ, 6 ਲੋਕਾਂ ਦੀ ਮੌਤ, 17 ਜ਼ਖਮੀ
Saturday, Oct 06, 2018 - 11:51 PM (IST)

ਕਾਠਮੰਡੂ— ਪੱਛਮੀ ਨੇਪਾਲ 'ਚ ਸ਼ਨੀਵਾਰ ਨੂੰ ਇਕ ਯਾਤਰੀ ਬੱਸ ਦੀ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ 'ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ 17 ਲੋਕ ਜ਼ਖਮੀ ਹੋ ਗਏ ਹਨ। ਪੁਲਸ ਜਾਣਕਾਰੀ ਮੁਤਾਬਕ ਬੱਸ ਤੁਲਸੀਪੁਰ ਤੋਂ ਨੇਪਾਲਗੰਜ ਜਾ ਰਹੀ ਸੀ। ਨੇਪਾਲਗੰਜ 'ਚ ਮਗੁਵਾ ਨਦੀ ਦੇ ਕੋਲ ਇਹ ਹਾਦਸਾ ਵਾਪਰਿਆ। ਪੁਸਲ ਦਾ ਦੱਸਣਾ ਹੈ ਕਿ 4 ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 2 ਯਾਤਰੀਆਂ ਨੇ ਕੋਲਹਾਪੁਰ ਸਿੱਖਿਆ ਹਸਪਤਾਲ 'ਚ ਦੱਮ ਤੋੜ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਜ਼ਖਮੀ ਯਾਤਰੀਆਂ ਦਾ ਇਲਾਜ ਵੀ ਇਸ ਹਸਪਤਾਲ 'ਚ ਹੋ ਰਿਹਾ ਹੈ।