14 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਨੇ ਜਿੱਤਿਆ ਅਮਰੀਕਾ ਦਾ ਟੌਪ ਯੰਗ ਸਾਇੰਟਿਸਟ ਖਿਤਾਬ

Wednesday, Oct 23, 2024 - 03:31 PM (IST)

ਨਿਊਯਾਰਕ (ਰਾਜ ਗੋਗਨਾ)- 14 ਸਾਲਾ ਭਾਰਤੀ-ਅਮਰੀਕੀ ਸਿਰੀਸ਼ ਸੁਭਾਸ਼ ਨੂੰ ਉਸ ਦੇ ਨਵੀਨਤਾਕਾਰੀ ਪ੍ਰੋਜੈਕਟ, ਪੈਸਟੀਸਕੈਂਡ ਲਈ 15 ਅਕਤੂਬਰ ਨੂੰ 3M ਅਤੇ ਡਿਸਕਵਰੀ ਐਜੂਕੇਸ਼ਨ ਮੁਕਾਬਲਾ ਜਿੱਤਣ ਤੋਂ ਬਾਅਦ ਅਮਰੀਕਾ ਦਾ ਚੋਟੀ ਦਾ ਨੌਜਵਾਨ ਵਿਗਿਆਨੀ ਚੁਣਿਆ ਗਿਆ।

ਇਹ ਵੀ ਪੜ੍ਹੋ: US Election: ਕਮਲਾ ਹੈਰਿਸ ਦੇ ਸਮਰਥਨ 'ਚ ਆਏ ਬਿਲ ਗੇਟਸ, 50 ਮਿਲੀਅਨ ਡਾਲਰ ਦਾ ਦਿੱਤਾ ਦਾਨ

ਸਿਰੀਸ਼ ਸੁਭਾਸ਼ ਨੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦਾ ਪਤਾ ਲਗਾਉਣ ਵਾਲੇ ਯੰਤਰ PestiSCAND ਦੀ ਖੋਜ ਲਈ, 25,000 ਡਾਲਰ ਦਾ ਇਨਾਮ ਜਿੱਤਿਆ। ਦੱਸ ਦੇਈਏ ਕਿ ਜਾਰਜੀਆ ਦੇ ਨੌਵੀਂ ਜਮਾਤ ਦੇ ਵਿਦਿਆਰਥੀ, ਸੁਭਾਸ਼ ਨੇ ਇਕ ਅਜਿਹਾ ਹੈਂਡਹੈਲਡ ਯੰਤਰ ਤਿਆਰ ਕੀਤਾ ਹੈ, ਜੋ ਉਤਪਾਦਾਂ 'ਤੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦਾ ਪਤਾ ਲਗਾ ਸਕਦਾ ਹੈ ਅਤੇ ਇਕ ਮਹੱਤਵਪੂਰਨ ਜਨਤਕ ਸਿਹਤ ਚਿੰਤਾ ਦਾ ਹੱਲ ਕਰ ਸਕਦਾ ਹੈ।

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਲਗਾਮ, ਕੇਂਦਰ ਸਰਕਾਰ ਨੇ ਲਾਗੂ ਕੀਤੀ ਇਹ ਪ੍ਰਣਾਲੀ

ਸੁਭਾਸ਼ ਦੇ PestiSCAND ਨੇ ਪਾਲਕ ਅਤੇ ਟਮਾਟਰ ਵਰਗੀਆਂ ਆਮ ਸਬਜ਼ੀਆਂ 'ਤੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਪਛਾਣ ਕਰਨ ਵਿੱਚ 85 ਪ੍ਰਤੀਸ਼ਤ ਤੋਂ ਵੱਧ ਸ਼ੁੱਧਤਾ ਦਰ ਹਾਸਲ ਕੀਤੀ ਹੈ। ਉਸਨੇ ਕਿਹਾ ਕਿ ਉਹ ਇੱਕ ਅਜਿਹਾ ਟੂਲ ਬਣਾਉਣਾ ਚਾਹੁੰਦਾ ਹੈ ਜੋ ਹਰ ਕਿਸੇ ਨੂੰ ਘਰ ਵਿੱਚ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਕਰਨ ਵਿੱਚ ਮਦਦ ਕਰੇ।

ਇਹ ਵੀ ਪੜ੍ਹੋ: ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News