ਇੰਗਲੈਂਡ ਤੋਂ ਆਈ ਬੁਰੀ ਖਬਰ, ਪਹਿਲੇ ਦਸਤਾਰਧਾਰੀ ਸਿੱਖ ਜੱਜ ਦਾ ਹੋਇਆ ਦੇਹਾਂਤ

Sunday, Nov 13, 2016 - 04:15 PM (IST)

 ਇੰਗਲੈਂਡ ਤੋਂ ਆਈ ਬੁਰੀ ਖਬਰ, ਪਹਿਲੇ ਦਸਤਾਰਧਾਰੀ ਸਿੱਖ ਜੱਜ ਦਾ ਹੋਇਆ ਦੇਹਾਂਤ
ਲੰਡਨ— ਇੰਗਲੈਂਡ ਤੋਂ ਪੰਜਾਬੀ ਭਾਈਚਾਰੇ ਲਈ ਦੁੱਖ ਭਰੀ ਖਬਰ ਆਈ ਹੈ। ਇੱਥੇ ਬਤੌਰ ਪਹਿਲੇ ਸਿੱਖ ਜੱਜ ਸਰ ਮੋਤਾ ਸਿੰਘ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 86 ਸਾਲਾ ਦੇ ਸਨ। ਸਰ ਮੋਤਾ ਸਿੰਘ ਪਹਿਲੇ ਅਜਿਹੇ ਵਿਅਕਤੀ ਸਨ, ਜੋ ਕਿ ਅੰਗਰੇਜ਼ੀ ਬੈਂਚ ''ਚ ਘੋੜਾ ਵਾਲ ਨਹੀਂ ਸਗੋਂ ਸਿਰ ''ਤੇ ਦਸਤਾਰ ਸਜਾ ਕੇ ਸ਼ਾਮਲ ਹੋਏ ਸਨ। 
ਉਹ 1967 ''ਚ ਅੰਗਰੇਜ਼ੀ ਬੈਂਚ ''ਚ ਸ਼ਾਮਲ ਹੋਏ ਅਤੇ ਸਾਲ 1982 ''ਚ ਉਹ ਬੈਂਚ ''ਚ ਨਿਯੁਕਤੀ ਦੇ ਨਾਲ ਹੀ ਸੁਰਖੀਆਂ ''ਚ ਆਏ ਸਨ। 2010 ''ਚ ਮੋਤਾ ਸਿੰਘ ਨਿਆਪਾਲਿਕਾ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਕਈ ਚੈਰਿਟੀ ਦੇ ਕੰਮ ਵੀ ਕੀਤੇ। ਸਰ ਮੋਤਾ ਸਿੰਘ ਦਾ ਸਿੱਖ ਧਰਮ ''ਚ ਪੱਕਾ ਵਿਸ਼ਵਾਸ ਸੀ। ਉਨ੍ਹਾਂ ਨੇ ਆਪਣੇ ਘਰ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਹੋਇਆ ਸੀ। ਉਹ ਰੋਜ਼ਾਨਾ ਤੜਕੇ 2 ਵਜੇ ਉਠ ਕੇ ਇਸ਼ਨਾਨ ਕਰਦੇ ਸਨ। ਜੱਜ ਦੇ ਅਹੁਦੇ ''ਤੇ ਰਹਿਣ ਦੇ ਬਾਵਜੂਦ ਉਹ ਆਪਣੇ ਦਿਨ ਦੀ ਸ਼ੁਰੂਆਤ ਜਪੁ ਜੀ ਸਾਹਿਬ ਪੜ੍ਹ ਕੇ ਕਰਦੇ ਸਨ।

author

Tanu

News Editor

Related News