ਬ੍ਰਿਸਬੇਨ 'ਚ ਸ਼ਾਨਦਾਰ ਹੋ ਨਿਬੜਿਆ ਗਾਇਕ ਆਰਿਫ਼ ਲੁਹਾਰ ਦਾ ਸ਼ੋਅ
Wednesday, Aug 28, 2024 - 11:33 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਗਾਮਾ ਕਾਲਜ ਦੇ ਹਰਪ੍ਰੀਤ ਸਿੰਘ ਵੜਿੰਗ ਤੇ ਸੇਵਨ ਸੀਜ ਤੋ ਗੁਰਪ੍ਰੀਤ ਬਰਾੜ ਵੱਲੋਂ ਜਗਤ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਫ਼ਨਕਾਰ ਜਨਾਬ ਆਰਿਫ਼ ਲੁਹਾਰ ਅਤੇ ਉਨ੍ਹਾਂ ਦੇ ਸਪੁੱਤਰ ਆਲਮ ਲੁਹਾਰ, ਅਲੀ ਲੁਹਾਰ ਤੇ ਆਮਿਰ ਲੁਹਾਰ ਦਾ ਸ਼ੋਅ ਸੂਫੀਆਨਾ ਰੰਗ ’ਚ ਬੜੇ ਹੀ ਸ਼ਾਨਦਾਰ ਢੰਗ ਨਾਲ ਬ੍ਰਿਸਬੇਨ ਦੇ ਇਸਲਾਮਿਕ ਕਾਲਜ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਰਿੱਚ ਵਿਰਸਾ ਕਲੱਬ ਦੇ ਬੱਚਿਆ ਵੱਲੋ ਗਿੱਧੇ ਅਤੇ ਭੰਗੜੇ ਨਾਲ ਹਾਲ ਵਿਚ ਬੈਠੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਉਪਰੰਤ ਜੁਗਨੀ ਫੇਮ ਨਾਲ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਲੋਕ ਗਾਇਕ ਆਰਿਫ਼ ਲੁਹਾਰ ਨੇ ਜਦੋਂ ਸਟੇਜ 'ਤੇ ਦਸਤਕ ਦਿੱਤੀ ਤਾਂ ਉਨ੍ਹਾਂ 'ਲਾਲਾ ਵਾਲਿਆਂ ਸਾਈਆਂ', 'ਕਲਮਾ ਪੜ੍ਹਿਆ ਪੜ੍ਹਿਆ ਤੇਰੇ ਨਾ ਦਾ ਸਾਈਆਂ, 'ਕਮਲੀ ਯਾਰ ਦੀ ਕਮਲੀ, ਤੇ ਆਪਣੇ ਸਪੁੱਤਰਾਂ ਨਾਲ ਗੀਤ 'ਗੱਲ ਜਦੋ ਛਿੜਦੀ ਲਾਹੌਰ ਲੁਧਿਆਣੇ ਦੀ, ਜੱਟ ਯਮਲਾ ਤੇ ਆਲਮ ਘਰਾਣੇ ਦੀ ਸਾਂਝਾ ਹੈ ਪੰਜਾਬ ਸਾਡਾ, 'ਸਾਂਝਾ ਹੈ ਪੰਜਾਬ ਜੀ,'ਗੀਤ ਨਾਲ ਦੋਵੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਿਆਨ ਕੀਤਾ ਤਾ ਸਾਰਾ ਹਾਲ ਅਸ਼ ਅਸ਼ ਕਰ ਉਠਿਆ।
ਉਪਰੰਤ ਆਪਣੇ ਪ੍ਰਸਿੱਧ ਰਵਾਇਤੀ ਗੀਤ ‘ਬੋਲ ਮਿੱਟੀ ਦੇ ਬਾਵਿਆ,‘ਮੈਨੂੰ ਦੁੱਖਾ ਨੇ ਮਾਰ ਮੁਕਾ ਲਿਆ’ ਗਾਇਆ ਤਾ ਹਾਲ ਤਾੜੀਆ ਨਾਲ ਗੂਜ ਉਠਿਆ ਤੇ ਉਸ ਤੋ ਬਆਦ ਆਪਣੇ ਵਾਲਿਦ ਨੂੰ ਯਾਦ ਕਰਦਿਆ ‘ਜਿਸ ਤਨ ਨੂੰ ਲੱਗੀਆ ਉਹ ਤਨ ਜਾਣੇ’ ਗੀਤ ਨਾਲ ਸਰੋਤਿਆਂ ਨੂੰ ਬਹੁਤ ਹੀ ਭਾਵੁਕ ਕਰ ਦਿੱਤਾ ਤੇ ਮਾਹੋਲ ਨੂੰ ਫਿਰ ਰੰਗੀਨ ਬਣਾਉਣ ਲਈ ਚਿਮਟੇ ਨਾਲ ‘ਆਲਿਫ ਅੱਲ੍ਹਾ ਚੰਬੇ ਦੀ ਬੂਟੀ, ‘ਇਹ ਮੇਰੇ ਪੀਰ ਦੀ ਜੁਗਨੀ ਜੀ, ‘ਦਮ ਗੁੰਟਕੁ, ‘ਦਮ ਗੁੰਟਕੁ, ਗੀਤ ਗਾਇਆ ਤਾ ਸਾਰੇ ਦਰਸ਼ਕ ਹਾਲ ਵਿਚ ਝੂਮਣ ਲਗਾ ਦਿੱਤੇ। ਪੰਜਾਬੀਆਂ ਦੇ ਮਹਿਬੂਬ ਗਾਇਕ ਆਰਿਫ ਲੁਹਾਰ ਨੇ ਆਪਣੇ ਸਪੁੱਤਰਾਂ ਨਾਲ ਉੱਚੀ, ਸੁਰੀਲੀ ਅਤੇ ਦਮਦਾਰ ਆਵਾਜ਼ ਨਾਲ ਚਿਮਟੇ, ਢੋਲ ਅਤੇ ਅਲਗੋਜ਼ਿਆਂ ਦੀ ਤਾਲ ਨਾਲ ਤਾਲ ਮਿਲਾ ਦਰਸ਼ਕ ਦੇ ਦਿਲਾਂ ’ਚ ਆਪਣੀ ਗਾਇਕੀ ਨਾਲ ਜੋਸ਼ ਭਰ ਸਰਹੱਦਾ ਤੋ ਪਾਰ ਬ੍ਰਿਸਬੇਨ ’ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾ ਖੂਬ ਵਾਹ ਵਾਹ ਖੱਟੀ।
ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆ : ਅਮਰ ਨੂਰੀ ਨੇ ਆਪਣੇ ਕਰ ਕਮਲਾਂ ਨਾਲ ਲਗਾਇਆ ਸਰਦੂਲ ਸਿਕੰਦਰ ਦਾ ਪੋਰਟਰੇਟ
ਇਸ ਸ਼ੋਅ ਦੌਰਾਨ ਸੂਫੀ, ਕਲਾਸੀਕਲ ਅਤੇ ਪੁਰਾਤਨ ਰਵਾਇਤੀ ਪੰਜਾਬੀ ਗੀਤ ਤੇ ਸੰਗੀਤ ਦਾ ਵੱਖਰਾ ਹੀ ਨਜਾਰਾ ਵੇਖਣ ਨੂੰ ਮਿਲਿਆ। ਸ਼ੋਅ ਦੇ ਮੁੱਖ ਪ੍ਰਬੰਧਕ ਹਰਪ੍ਰੀਤ ਸਿੰਘ ਵੜਿੰਗ ਤੇ ਗੁਰਪ੍ਰੀਤ ਬਰਾੜ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਚੜ੍ਹਦੇ ਤੇ ਲਹਿਦੇ ਪੰਜਾਬ ਦੀ ਲੋਕਾਈ ਦੇ ਭਰਵੇ ਇਕੱਠ ਨੇ ਇਹ ਦੱਸ ਦਿੱਤਾ ਕਿ ਸਰਹੱਦਾ ਸਾਡੀ ਭਾਈਚਾਰਕ ਸ਼ਾਂਝ ਨੂੰ ਕਦੇ ਵੀ ਰੋਕ ਨਹੀ ਸਕਦੀਆਂ।ਇਸ ਤਰ੍ਹਾਂ ਦੇ ਸ਼ੋਅ ਨਾਲ ਦੋਵੇ ਦੇਸ਼ਾ ਦੇ ਲੋਕਾਈ ਦਾ ਆਪਸੀ ਪਿਆਰ ਤੇ ਭਾਈਚਾਰਕ ਸ਼ਾਂਝ ਹੋਰ ਵੀ ਮਜਬੂਤ ਹੁੰਦੀ ਹੈ।ਇਸ ਸ਼ੋਅ ਮੌਕੇ ਅਮਨਪ੍ਰੀਤ ਕੌਰ ਵਲੋਂ ਸ਼ੇਅਰੋ ਸ਼ਾਇਰੀ ਨਾਲ ਮੰਚ ਦਾ ਸੰਚਾਲਨ ਕੀਤਾ ਗਿਆ। ਆਰਿਫ਼ ਲੁਹਾਰ ਤੇ ਉਨ੍ਹਾਂ ਦੇ ਸਪੁੱਤਰਾਂ ਦੇ ਰੁਬਰੂ ਪ੍ਰੋਗਰਾਮ ਦੌਰਾਨ ਸ਼ੋਅ ਦੇ ਮੁੱਖ ਪ੍ਰਬੰਧਕ ਹਰਪ੍ਰੀਤ ਸਿੰਘ ਵੜਿੰਗ ਤੇ ਗੁਰਪ੍ਰੀਤ ਬਰਾੜ ਤੇ ਉਨ੍ਹਾਂ ਦੇ ਸਹਿਯੋਗੀ ਰਾਜਦੀਪ ਲਾਲੀ ਵੱਲੋਂ ਗਾਮਾ ਕਾਲਜ ਵਿਖੇ ਆਰਿਫ਼ ਲੁਹਾਰ ਤੇ ਉਨ੍ਹਾਂ ਦੇ ਸਪੁੱਤਰ ਆਲਮ ਲੁਹਾਰ, ਅਲੀ ਲੁਹਾਰ, ਆਮਿਰ ਲੁਹਾਰ, ਮੈਲਬੌਰਨ ਤੋਂ ਜਤਿੰਦਰ ਸਿੰਘ ਅਤੇ ਸ਼ੋਅ ਦੇ ਸਪਾਂਸਰਜ਼ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ। ਆਰਿਫ਼ ਲੁਹਾਰ ਰੁਬਰੂ ਪ੍ਰੋਗਰਾਮ ਦੌਰਾਨ ਰਾਜਦੀਪ ਲਾਲੀ ਵੱਲੋ ਆਪਣੀਆ ਮਿੱਠੀਆਂ ਤੇ ਦਿਲਖਿੱਚ ਗੱਲਾਂ ਨਾਲ ਮੰਚ ਦਾ ਸੰਚਾਲਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।