ਸਿੰਗਾਪੁਰ: ਇਸਲਾਮ ਵਿਰੋਧੀ ਪੋਸਟ ਕਰਨ ਦੇ ਦੋਸ਼ ''ਚ ਵਿਅਕਤੀ ਨੂੰ 6 ਮਹੀਨੇ ਦੀ ਸਜ਼ਾ

Monday, Dec 23, 2024 - 05:57 PM (IST)

ਸਿੰਗਾਪੁਰ: ਇਸਲਾਮ ਵਿਰੋਧੀ ਪੋਸਟ ਕਰਨ ਦੇ ਦੋਸ਼ ''ਚ ਵਿਅਕਤੀ ਨੂੰ 6 ਮਹੀਨੇ ਦੀ ਸਜ਼ਾ

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇਕ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ ਦੀ ਪਛਾਣ ਦੀ ਵਰਤੋਂ ਕਰਕੇ ਡਿਜੀਟਲ ਮਾਧਿਅਮ ਰਾਹੀਂ ਇਸਲਾਮ ਧਰਮ ਵਿਰੁੱਧ ਟਿੱਪਣੀਆਂ ਕਰਨ ਦੇ ਦੋਸ਼ ਵਿਚ 6 ਮਹੀਨੇ ਦੀ ਸਜ਼ਾ ਸੁਣਾਈ। 'ਚੈਨਲ ਨਿਊਜ਼ ਏਸ਼ੀਆ' (CNA) 'ਚ ਜਾਰੀ ਖਬਰ 'ਚ ਦੱਸਿਆ ਗਿਆ ਕਿ ਚੂਆ ਵਾਂਗ ਚੇਂਗ (33) ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਫੇਸਬੁੱਕ' 'ਤੇ ਇਕ ਵਿਅਕਤੀ ਦੇ ਨਾਂ 'ਤੇ ਫਰਜ਼ੀ ਅਕਾਊਂਟ ਬਣਾਇਆ ਸੀ, ਜਿਸ ਨੂੰ ਉਹ ਪਸੰਦ ਨਹੀਂ ਕਰਦਾ ਸੀ। ਇਸ ਤੋਂ ਬਾਅਦ ਦੋਸ਼ੀ ਨੇ ਇਸਲਾਮ ਧਰਮ ਦਾ ਅਪਮਾਨ ਕਰਨ ਵਾਲੀਆਂ ਵੀਡੀਓਜ਼ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ: ਬਾਈਡੇਨ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 40 'ਚੋਂ 37 ਦੀ ਸਜ਼ਾ ਨੂੰ ਉਮਰ ਕੈਦ 'ਚ ਕੀਤਾ ਤਬਦੀਲ

ਖ਼ਬਰ ਵਿਚ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਵੱਖ-ਵੱਖ ਮੀਡੀਆ ਆਉਟਲੈਟ ਦੇ ਫੇਸਬੁੱਕ ਪੇਜ 'ਤੇ ਟਿੱਪਣੀਆਂ ਕਰਕੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ ਦੋਸ਼ੀ ਪਾਇਆ ਗਿਆ ਹੈ। ਸਿੰਗਾਪੁਰ ਦੀ ਇਸਲਾਮਿਕ ਧਾਰਮਿਕ ਪਰਿਸ਼ਦ (MUIS) ਅਨੁਸਾਰ, ਦੋਸ਼ੀ ਵੱਲੋਂ ਪੋਸਟ ਕੀਤੀ ਗਈ ਇੱਕ ਵੀਡੀਓ ਬੇਬੁਨਿਆਦ ਦਾਅਵੇ ਕੀਤੇ ਗਏ ਸਨ ਅਤੇ ਇਹ ਵੀਡੀਓ ਇਸਲਾਮ ਧਰਮ ਅਤੇ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਲਈ ਬਣਾਇਆ ਗਿਆ ਸੀ। ਦੂਜੀ ਵੀਡੀਓ ਵਿੱਚ ਇਸਲਾਮ, ਪੈਗੰਬਰ ਮੁਹੰਮਦ ਅਤੇ ਮੁਸਲਿਮ ਭਾਈਚਾਰੇ ਪ੍ਰਤੀ ਅਪਮਾਨਜਨਕ ਗੱਲਾਂ ਕਹੀਆਂ ਗਈਆਂ ਸਨ।

ਇਹ ਵੀ ਪੜ੍ਹੋ: ਪ੍ਰਸਿੱਧ ਫਿਟਨੈਸ ਇੰਫਲੂਸਰ ਦੀ ਮੌਤ, ਸਿਰ 'ਚ ਵੱਜੀ ਸੀ ਗੋਲੀ

ਸਰਕਾਰੀ ਵਕੀਲ ਨੇ ਕਿਹਾ ਕਿ ਹਾਲਾਂਕਿ ਦੋਸ਼ੀ ਚੂਆ ਨੇ ਇਹ ਵੀਡੀਓਜ਼ ਨਹੀਂ ਬਣਾਈਆਂ ਸਨ, ਪਰ ਉਸ ਨੇ ਮੁਸਲਿਮ ਫੇਸਬੁੱਕ ਉਪਭੋਗਤਾਵਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਇਹ ਵੀਡੀਓ ਸ਼ੇਅਰ ਕੀਤੀਆਂ ਸਨ। ਸਿੰਗਾਪੁਰ ਦੇ ਕਾਨੂੰਨ ਅਨੁਸਾਰ, ਨਸਲੀ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੀਤੇ ਗਏ ਕੰਮ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਤਿੰਨ ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਇਹ ਵੀ ਪੜ੍ਹੋ: ਟਰੇਨ 'ਚ ਸੁੱਤੀ ਔਰਤ ਨੂੰ ਪਹਿਲਾਂ ਲਾਈ ਅੱਗ, ਫਿਰ ਬੈਠ ਕੇ ਵੇਖਦਾ ਰਿਹਾ, ਘਟਨਾ ਨਾਲ ਦਹਿਲਿਆ ਅਮਰੀਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News