ਫੇਸ਼ੀਅਲ ਵੈਰੀਫਿਕੇਸ਼ਨ ਨਾਲ ਨਾਗਿਰਕਾਂ ਦੀ ਪਛਾਣ ਕਰਨ ਵਾਲਾ ਪਹਿਲਾਂ ਦੇਸ਼ ਬਣਿਆ 'ਸਿੰਗਾਪੁਰ'

09/28/2020 1:54:45 AM

ਸਿੰਗਾਪੁਰ - ਸਿੰਗਾਪੁਰ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੋਵੇਗਾ ਜੋ ਆਪਣੇ ਇਥੇ ਨੈਸ਼ਨਲ ਆਈਡੈਂਟੇਟੀ ਸਕੀਮ ਦੇ ਤਹਿਤ ਫੇਸ਼ੀਅਲ ਵੈਰੀਫਿਕੇਸ਼ਨ ਨੂੰ ਅਪਣਾਉਣ ਵਾਲਾ ਹੈ। ਇਸ ਬਾਇਓਮੈਟ੍ਰਿਕ ਸੁਵਿਧਾ ਦਾ ਇਸਤੇਮਾਲ ਸਿੰਗਾਪੁਰ ਦੇ ਲੋਕ ਨਿੱਜੀ ਅਤੇ ਸਰਕਾਰੀ ਸੇਵਾਵਾਂ ਨੂੰ ਹਾਸਲ ਕਰ ਸਕਦੇ ਹਨ। ਸਰਕਾਰ ਦੀ ਤਕਨਾਲੋਜੀ ਏਜੰਸੀ ਦਾ ਆਖਣਾ ਹੈ ਕਿ ਇਹ ਦੇਸ਼ ਦੀ ਡਿਜੀਟਲ ਅਰਥ ਵਿਵਸਥਾ ਦਾ ਆਧਾਰ ਹੋਵੇਗਾ। ਇਸ ਨੂੰ ਬੈਂਕਿੰਗ ਸੇਵਾ ਦੇ ਨਾਲ ਜੋੜ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ ਦੇਸ਼ ਭਰ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਸਿਰਫ ਕਿਸੇ ਸਖਸ਼ ਦੀ ਪਛਾਣ ਹੀ ਨਹੀਂ ਕਰਦਾ ਬਲਕਿ ਇਹ ਨਿਸ਼ਚਤ ਕਰਦਾ ਹੈ ਕਿ ਉਹ ਅਸਲ ਵਿਚ ਉਥੇ ਮੌਜੂਦ ਵੀ ਹਨ।

ਬ੍ਰਿਤਾਨੀ ਕੰਪਨੀ ਆਈ ਪਰੂਵ ਦੇ ਸੰਸਥਾਪਕ ਅਤੇ ਚੀਫ ਐਗਜ਼ੀਕਿਊਟਿਵ ਐਂਡ੍ਰਿਊ ਬਡ ਦਾ ਆਖਣਾ ਹੈ ਕਿ ਤੁਹਾਨੂੰ ਇਹ ਗੱਲ ਪੱਕੀ ਕਰਨੀ ਹੋਵੇਗੀ ਕਿ ਕੋਈ ਸ਼ਖਸ ਅਸਲ ਵਿਚ ਮੌਜੂਦ ਹੈ ਨਾ ਕਿ ਕਿਸੇ ਤਸਵੀਰ, ਵੀਡੀਓ ਜਾਂ ਫਿਰ ਰਿਕਾਰਡਿੰਗ ਦਾ ਸਹਾਰਾ ਲਿਆ ਜਾ ਰਿਹਾ ਹੈ ਇਹ ਤਕਨੀਕ ਇਸ ਨੂੰ ਯਕੀਨਨ ਕਰਦੀ ਹੈ। ਇਸ ਤਕਨੀਕ ਨੂੰ ਦੇਸ਼ ਦੇ ਡਿਜੀਟਲ ਆਈਡੈਂਟੇਟੀ ਸਕੀਮ ਸੀਂਗਪਾਸ ਦੇ ਨਾਲ ਜੋੜਿਆ ਜਾਵੇਗਾ ਅਤੇ ਸਰਕਾਰੀ ਸੇਵਾਵਾਂ ਲਈ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ। ਐਂਡ੍ਰਿਊ ਬਡ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦ ਕਲਾਓਡ ਆਧਾਰਿਤ ਵੈਰੀਫਿਕੇਸ਼ਨ ਦਾ ਇਸਤੇਮਾਲ ਲੋਕਾਂ ਦੀ ਪਛਾਣ ਦਾ ਨੈਸ਼ਨਲ ਡਿਜੀਟਲ ਆਈਡੈਂਟੇਟੀ ਸਕੀਮ ਵਿਚ ਕੀਤਾ ਜਾ ਰਿਹਾ ਹੈ।

ਵੈਰੀਫਿਕੇਸ਼ਨ ਜਾਂ ਰਿਕਾਗਨਿਸ਼ਨ...
ਫੇਸ਼ੀਅਲ ਰਿਕਾਗਨਿਸ਼ਨ ਅਤੇ ਫੇਸ਼ੀਅਲ ਵੈਰੀਫਿਕੇਸ਼ਨ ਦੋਵੇਂ ਹੀ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਜਿਸ ਚਿਹਰੇ ਦੀ ਸਕੈਨਿੰਗ ਕੀਤੀ ਜਾ ਰਹੀ ਹੈ, ਉਹ ਡਾਟਾਬੇਸ ਵਿਚ ਪਹਿਲਾਂ ਤੋਂ ਮੌਜੂਦ ਤਸਵੀਰ ਦੇ ਨਾਲ ਮੇਲ ਖਾਂਦਾ ਹੈ ਕਿ ਨਹੀਂ। ਪਰ ਦੋਹਾਂ ਵਿਚ ਮੁੱਖ ਰੂਪ ਤੋਂ ਫਰਕ ਇਹ ਹੈ ਕਿ ਵੈਰੀਫਿਕੇਸ਼ਨ ਲਈ ਯੂਜ਼ਰ ਦੀ ਸਾਫ ਤੌਰ 'ਤੇ ਸਹਿਮਤੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਤੋਂ ਬਾਅਦ ਉਹ ਕਿਸੇ ਸੇਵਾ ਦਾ ਇਸਤੇਮਾਲ ਕਰ ਸਕਦੇ ਹਨ ਜਿਵੇਂ ਫੋਨ ਖੋਲ੍ਹਣ ਲਈ ਜਾਂ ਫਿਰ ਸਮਾਰਟਫੋਨ 'ਤੇ ਬੈਂਕਿੰਗ ਦੇ ਐਪ ਦੇ ਲਈ। ਜਿਥੋਂ ਤੱਕ ਗੱਲ ਫੇਸ਼ੀਅਲ ਰਿਕਾਗਨਿਸ਼ਨ ਦੀ ਹੈ ਤਾਂ ਉਸ ਦਾ ਇਸਤੇਮਾਲ ਸਟੇਸ਼ਨ ਜਾਂ ਕਿਸੇ ਵੀ ਜਨਤਕ ਥਾਂ 'ਤੇ ਕਿਸੇ ਅਪਰਾਧੀ ਨੂੰ ਪਛਾਨਣ ਵਿਚ ਕੀਤਾ ਜਾਂਦਾ ਹੈ।

ਐਂਡ੍ਰਿਊ ਆਖਦੇ ਹਨ ਕਿ ਫੇਸ਼ੀਅਲ ਰਿਕਾਗਨਿਸ਼ਨ ਦੇ ਕਈ ਸਮਾਜਿਕ ਪ੍ਰਭਾਵ ਹਨ ਜਦਕਿ ਫੇਸ਼ੀਅਲ ਵੈਰੀਫਿਕੇਸ਼ਨ ਇਕ ਆਮ ਅਭਿਆਸ ਹੈ। ਹਾਲਾਂਕਿ ਨਿੱਜਤਾ ਦੇ ਪੱਖ ਵਿਚ ਦਲੀਲ ਦੇਣ ਵਾਲਿਆਂ ਦਾ ਆਖਣਾ ਹੈ ਕਿ ਜਦ ਕਿਸੇ ਸੰਵੇਦਨਸ਼ੀਲ ਬਾਇਓਮੈਟ੍ਰਿਕ ਡਾਟਾ ਦੀ ਗੱਲ ਹੋ ਰਹੀ ਹੋਵੇ ਤਾਂ ਫਿਰ ਉਥੇ ਸਹਿਮਤੀ ਦਾ ਬਹੁਤ ਖਿਆਲ ਨਹੀਂ ਰੱਖਿਆ ਜਾਂਦਾ। ਲੰਡਨ ਸਥਿਤ ਪ੍ਰਾਈਵੇਸੀ ਇੰਟਰਨੈਸ਼ਨਲ ਦੇ ਕਾਨੂੰਨੀ ਅਧਿਕਾਰੀ ਆਈਓਨਿਸ ਕੁਆਵਾਕਾਸ ਕਹਿੰਦੇ ਹਨ, ਸਹਿਮਤੀ ਦਾ ਉਥੇ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ ਜਿਥੇ ਡਾਟਾ ਅਤੇ ਉਸ 'ਤੇ ਕੰਟਰੋਲ ਰੱਖਣ ਵਾਲਿਆਂ ਵਿਚਾਲੇ ਅਸੰਤੁਲਨ ਦੀ ਸਥਿਤੀ ਹੈ। ਸਰਕਾਰ ਅਤੇ ਨਾਗਰਿਕਾਂ ਦੇ ਸਬੰਧ ਵਿਚ ਅਜਿਹਾ ਦੇਖਿਆ ਗਿਆ ਹੈ।

ਏਅਰਪੋਰਟ 'ਤੇ ਵੱਡੇ ਪੈਮਾਨੇ 'ਤੇ ਇਸਤੇਮਾਲ
ਅਮਰੀਕਾ ਅਤੇ ਚੀਨ ਦੀ ਤਕਨਾਲੋਜੀ ਕੰਪਨੀਆਂ ਫੇਸ਼ੀਅਲ ਵੈਰੀਫਿਕੇਸ਼ਨ ਦੇ ਧੰਦੇ ਵਿਚ ਛਾਲ ਮਾਰ ਦਿੱਤੀ ਹੈ। ਉਦਾਹਰਣ ਲਈ ਦੇਖੀਏ ਤਾਂ ਕਈ ਬੈਂਕਿੰਗ ਐਪ ਵੈਰੀਫਿਕੇਸ਼ਨ ਲਈ ਐੱਪਲ ਫੇਸ ਆਈ. ਡੀ. ਜਾਂ ਫਿਰ ਗੂਗਲ ਫੇਸ ਅਨਲਾਕ ਨੂੰ ਸਪੋਰਟ ਕਰ ਰਹੀ ਹੈ। ਚੀਨ ਦੀ ਅਲੀਬਾਬਾ ਕੰਪਨੀ ਦੀ ਸਮਾਇਲ ਟੂ ਪੇਅ ਐਪ ਵੀ ਹੈ। ਕਈ ਸਰਕਾਰਾਂ ਫੇਸ਼ੀਅਲ ਵੈਰੀਫਿਕੇਸ਼ਨ ਦਾ ਇਸਤੇਮਾਲ ਤਾਂ ਕਰ ਰਹੀ ਹੈ ਪਰ ਕੁਝ ਹੀ ਅਜਿਹੀ ਹਨ ਜੋ ਇਸ ਨੂੰ ਰਾਸ਼ਟਰੀ ਪਛਾਣ ਨਾਲ ਜੋੜਣ 'ਤੇ ਵਿਚਾਰ ਕਰ ਰਹੀਆਂ ਹਨ। ਕੁਝ ਥਾਂਵਾਂ ਅਜਿਹੀਆਂ ਹਨ ਜਿਥੇ ਨੈਸ਼ਨਲ ਆਈ. ਡੀ. ਦੇ ਇਸਤੇਮਾਲ ਦਾ ਚੱਲਣ ਨਾ ਦੇ ਬਰਾਬਰ ਹੈ।

ਅਮਰੀਕਾ ਜਿਹੀਆਂ ਥਾਂਵਾਂ 'ਤੇ ਪਛਾਣ ਲਈ ਮੁੱਖ ਤੌਰ 'ਤੇ ਡਰਾਈਵਿੰਗ ਲਾਇਸੈਂਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਚੀਨ ਨੈਸ਼ਨਲ ਆਈ. ਡੀ. ਦੇ ਤੌਰ 'ਤੇ ਫੇਸ਼ੀਅਲ ਵੈਰੀਫਿਕੇਸ਼ਨ ਨੂੰ ਅਪਣਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਪਿਛਲੇ ਸਾਲ ਨਵੇਂ ਮੋਬਾਇਲ ਫੋਨ ਦੀ ਖਰੀਦ ਦੇ ਨਾਲ ਚਿਹਰੇ ਦੀ ਸਕੈਨਿੰਗ ਕਰਨ 'ਤੇ ਮਜ਼ਬੂਰ ਕੀਤਾ ਗਿਆ ਸੀ ਤਾਂ ਜੋ ਗਾਹਕ ਨੇ ਜੋ ਆਈ. ਡੀ. ਮੁਹੱਈਆ ਕਰਾਈ ਹੈ ਉਸ ਦੀ ਸੱਚਾਈ ਦੀ ਜਾਂਚ ਕੀਤੀ ਜਾ ਸਕੇ। ਹਾਲਾਂਕਿ ਫੇਸ਼ੀਅਲ ਵੈਰੀਫਿਕੇਸ਼ਨ ਦਾ ਏਅਰਪੋਰਟ 'ਤੇ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਕਈ ਸਰਕਾਰੀ ਵਿਭਾਗਾਂ ਵਿਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇਸ ਬ੍ਰਿਤਾਨੀ ਗ੍ਰਹਿ ਮੰਤਰਾਲੇ, ਨੈਸ਼ਨਲ ਹੈਲਥ ਸਰਵਿਸ ਅਤੇ ਅਮਰੀਕੀ ਗ੍ਰਹਿ ਮੰਤਰਾਲੇ ਜਿਹੇ ਵਿਭਾਗ ਸ਼ਾਮਲ ਹਨ।

ਇਸ ਦਾ ਇਸਤੇਮਾਲ ਕਿਵੇਂ ਕਰਨਗੇ
ਸਿੰਗਾਪੁਰ ਵਿਚ ਮੌਜੂਦਾ ਤਕਨਾਲੋਜੀ ਦਾ ਇਸਤੇਮਾਲ ਪਹਿਲਾਂ ਤੋਂ ਹੀ ਸਿੰਗਾਪੁਰ ਟੈਕਸ ਆਫਿਸ ਅਤੇ ਸਿੰਗਾਪੁਰ ਦੇ ਬੈਂਕ ਡੀ. ਬੀ. ਐੱਸ. ਵਿਚ ਕੀਤਾ ਜਾ ਰਿਹਾ ਹੈ। ਗਾਹਕ ਇਸ ਤਕਨੀਕ ਦਾ ਇਸਤੇਮਾਲ ਆਨਲਾਈਨ ਬੈਂਕ ਅਕਾਊਂਟ ਖੋਲ੍ਹਣ ਵਿਚ ਕਰਦੇ ਹਨ। ਇਸ ਦਾ ਇਸਤੇਮਾਲ ਬੰਦਰਗਾਹਾਂ ਦੇ ਸੁਰੱਖਿਅਤ ਖੇਤਰਾਂ ਵਿਚ ਵੀ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਕਿਸੇ ਵੀ ਉਸ ਵਪਾਰ ਵਿਚ ਕੀਤਾ ਜਾ ਸਕਦਾ ਹੈ ਜੋ ਸਰਕਾਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੋਵੇ।

ਗੋਵਟੇਕ ਸਿੰਗਾਪੁਰ ਵਿਚ ਨੈਸ਼ਨਲ ਡਿਜੀਟਲ ਆਈਡੈਂਟੇਟੀ ਦੇ ਸੀਨੀਅਰ ਡਾਇਰੈਕਟਰ ਕਵੋਕ ਕਵੇਕ ਸੀਨ ਦਾ ਆਖਣਾ ਹੈ ਕਿ ਅਸੀਂ ਅਸਲ ਵਿਚ ਇਸ ਡਿਜੀਟਲ ਫੇਸ ਵੈਰੀਫਿਕੇਸ਼ਨ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਨ, ਇਸ ਨੂੰ ਲੈ ਕੇ ਕੋਈ ਪਾਬੰਦੀ ਨਾ ਲਗਾਉਣ ਜਾ ਰਹੇ ਹਨ ਬਿਨਾਂ ਕਿਸੇ ਸ਼ਰਤ ਕਿ ਇਹ ਸਾਡੀਆਂ ਸ਼ਰਤਾਂ ਦੇ ਹਿਸਾਬ ਨਾਲ ਹੋਵੇ ਅਤੇ ਜੋ ਮੌਲਿਕ ਸ਼ਰਤਾਂ ਹਨ, ਉਹ ਹਨ ਲੋਕਾਂ ਦੀ ਸਹਿਮਤੀ ਅਤੇ ਵਿਅਕਤੀ ਵਿਸ਼ੇਸ਼ ਦੀ ਜਾਗਰੂਕਤਾ। ਗੋਵਟੇਕ ਸਿੰਗਾਪੁਰ ਦਾ ਮੰਨਣਾ ਹੈ ਕਿ ਇਹ ਤਕਨੀਕੀ ਕਾਰੋਬਾਰਾਂ ਲਈ ਬਿਹਤਰ ਸਾਬਿਤ ਹੋਵੇਗਾ ਕਿਉਂਕਿ ਉਹ ਇਸ ਦਾ ਇਸਤੇਮਾਲ ਖੁਦ ਤੋਂ ਇੰਫਾਸਟ੍ਰਕਚਰ ਤਿਆਰ ਕੀਤੇ ਬਿਨਾਂ ਹੀ ਕਰ ਸਕਦੇ ਹਨ। ਕਵੋਕ ਕਵੇਕ ਸੀਨ ਆਖਦੇ ਹਨ ਕਿ ਇਹ ਨਿੱਜਤਾ ਦੇ ਲਿਹਾਜ਼ ਤੋਂ ਵੀ ਬਿਹਤਰ ਹੋਵੇਗਾ ਕਿਉਂਕਿ ਕੰਪਨੀਆਂ ਨੂੰ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ।


 


Khushdeep Jassi

Content Editor

Related News