ਸਿੰਗਾਪੁਰ: ਦੋ ਭਾਰਤੀ ਨਾਗਰਿਕਾਂ ''ਤੇ ਔਰਤ ਨੂੰ ਲੁੱਟਣ ਦਾ ਦੋਸ਼
Monday, Apr 28, 2025 - 04:39 PM (IST)

ਸਿੰਗਾਪੁਰ (ਪੋਸਟ ਬਿਊਰੋ)- ਸਿੰਗਾਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਦੋ ਭਾਰਤੀਆਂ 'ਤੇ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਔਰਤ ਦੇ ਹੱਥ-ਪੈਰ ਬੰਨ੍ਹ ਕੇ ਲੁੱਟਣ ਦੇ ਦੋਸ਼ ਲਗਾਏ। ਅਰੋੱਕੀਆਸਾਮੀ ਡੇਸਨ (22) ਅਤੇ ਰਾਜੇਂਦਰਨ ਮਾਇਲਾਰਾਸਨ (28) 'ਤੇ ਡਕੈਤੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕੇਂਦਰੀ ਪੁਲਸ ਡਿਵੀਜ਼ਨ ਨੂੰ ਰਿਮਾਂਡ 'ਤੇ ਭੇਜਣ ਦਾ ਹੁਕਮ ਵੀ ਦਿੱਤਾ ਗਿਆ ਹੈ। ਦ ਸਟ੍ਰੇਟਸ ਟਾਈਮਜ਼ ਅਨੁਸਾਰ ਇਹ ਘਟਨਾ 26 ਅਪ੍ਰੈਲ ਨੂੰ ਸ਼ਾਮ 7 ਵਜੇ ਦੇ ਕਰੀਬ ਵਾਪਰੀ, ਜਦੋਂ ਦੋਵਾਂ ਮੁਲਜ਼ਮਾਂ ਨੇ ਜਾਲਾਨ ਬੇਸਰ ਦੇ ਐਮਰੀਜ਼ ਹੋਟਲ ਕਿਚਨਰ ਦੇ ਇੱਕ ਕਮਰੇ ਵਿੱਚ 38 ਸਾਲਾ ਔਰਤ ਦੇ ਹੱਥ ਅਤੇ ਲੱਤਾਂ ਕਥਿਤ ਤੌਰ 'ਤੇ ਬੰਨ੍ਹ ਦਿੱਤੀਆਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਦੇ ਦੋਸ਼ 'ਚ ਮਹਿਲਾ ਜੱਜ ਗ੍ਰਿਫ਼ਤਾਰ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋ ਭਾਰਤੀ ਨਾਗਰਿਕਾਂ 'ਤੇ ਔਰਤ ਨੂੰ ਥੱਪੜ ਮਾਰਨ ਅਤੇ ਉਸਦਾ ਪਾਸਪੋਰਟ, ਬੈਂਕ ਕਾਰਡ ਅਤੇ ਹੋਰ ਸਮਾਨ, ਜਿਸ ਵਿੱਚ 2,000 ਸਿੰਗਾਪੁਰ ਡਾਲਰ ਦੀ ਨਕਦੀ ਵੀ ਸ਼ਾਮਲ ਹੈ, ਲੈ ਕੇ ਭੱਜਣ ਦਾ ਵੀ ਦੋਸ਼ ਹੈ। ਪੁਲਸ ਨੇ ਪਹਿਲਾਂ ਦਿੱਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਅਧਿਕਾਰੀਆਂ ਨੂੰ 26 ਅਪ੍ਰੈਲ ਨੂੰ ਰਾਤ 9 ਵਜੇ ਦੇ ਕਰੀਬ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ ਕੇਂਦਰੀ ਪੁਲਸ ਡਿਵੀਜ਼ਨ ਦੇ ਅਧਿਕਾਰੀਆਂ ਨੇ ਪੁਲਸ ਕੈਮਰਿਆਂ ਅਤੇ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਦਾ ਪਤਾ ਲਗਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਮਾਮਲਾ ਦਰਜ ਹੋਣ ਦੇ ਚਾਰ ਘੰਟਿਆਂ ਦੇ ਅੰਦਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਔਰਤ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਨੂੰ 5 ਤੋਂ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਘੱਟੋ-ਘੱਟ 12 ਕੋੜੇ ਵੀ ਮਾਰੇ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।