ਕੈਨੇਡਾ 'ਚ 17 ਸਾਲਾ ਸਿੱਖ ਵਿਦਿਆਰਥੀ 'ਤੇ ਹਮਲਾ, ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ

Friday, Sep 15, 2023 - 10:33 AM (IST)

ਕੈਨੇਡਾ 'ਚ 17 ਸਾਲਾ ਸਿੱਖ ਵਿਦਿਆਰਥੀ 'ਤੇ ਹਮਲਾ, ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ

ਟੋਰਾਂਟੋ (ਭਾਸ਼ਾ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਨਫਰਤੀ ਅਪਰਾਧ ਦੇ ਇਕ ਸਪੱਸ਼ਟ ਮਾਮਲੇ ਵਿਚ ਇਕ ਸਿੱਖ ਵਿਦਿਆਰਥੀ 'ਤੇ ਇਕ ਹੋਰ ਨੌਜਵਾਨ ਨਾਲ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਇਹ ਜਾਣਕਾਰੀ ਵੀਰਵਾਰ ਨੂੰ ਇਕ ਖ਼ਬਰ 'ਚ ਦਿੱਤੀ ਗਈ। ਖ਼ਬਰ ਮੁਤਾਬਕ ਹਾਈ ਸਕੂਲ ਦੇ 17 ਸਾਲਾ ਵਿਦਿਆਰਥੀ 'ਤੇ ਹਮਲਾ ਹੋਇਆ ਹੈ। ਸੀ.ਟੀ.ਵੀ. ਨਿਊਜ਼ ਦੀ ਖ਼ਬਰ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਕੇਲੋਨਾ ਵਿੱਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਚੌਰਾਹੇ 'ਤੇ ਵਾਪਰੀ, ਜਿੱਥੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਕਥਿਤ ਤੌਰ 'ਤੇ "ਲੱਤ ਮਾਰੀ ਗਈ, ਮੁੱਕਾ ਮਾਰਿਆ ਅਤੇ ਮਿਰਚ ਸਪਰੇਅ ਕੀਤੀ ਗਈ।" 

ਇਹ ਵੀ ਪੜ੍ਹੋ: ਪਾਕਿਸਤਾਨ ਦੇ ਪਹਿਲੇ ਸਿੱਖ ਪੱਤਰਕਾਰ ਨੂੰ PPP ਦੀ ਮਹਿਲਾ ਨੇਤਾ ਨੇ ਭੇਜਿਆ 10 ਅਰਬ ਦਾ ਮਾਣਹਾਨੀ ਨੋਟਿਸ

ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇੱਕ ਜਨਤਕ ਆਵਾਜਾਈ ਬੱਸ ਤੋਂ ਉਤਰ ਰਿਹਾ ਸੀ। ਫਿਲਹਾਲ ਪੁਲਸ ਨੇ ਇਸ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ.ਐੱਸ.ਓ.) ਨੇ ਦੋਸ਼ ਲਾਇਆ ਹੈ ਕਿ ਵਿਦਿਆਰਥੀ ਨਾਲ ਬੱਸ ਵਿਚ ਵੀ ਕੁੱਟਮਾਰ ਕੀਤੀ ਗਈ ਸੀ।

ਇਹ ਵੀ ਪੜ੍ਹੋ: ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਨੀਲ ਕਰੀ ਦਾ 34 ਸਾਲ ਦੀ ਉਮਰ 'ਚ ਦਿਹਾਂਤ

ਬ੍ਰਿਟਿਸ਼ ਕੋਲੰਬੀਆ ਦੀ ਡਬਲਯੂ.ਐੱਸ.ਓ. ਦੀ ਉਪ-ਪ੍ਰਧਾਨ ਗੁਣਤਾਸ ਕੌਰ ਦੇ ਹਵਾਲੇ ਨਾਲ ਖ਼ਬਰ ਵਿਚ ਕਿਹਾ ਗਿਆ, ''ਕੇਲੋਨਾ 'ਚ ਵਿਦਿਆਰਥੀ 'ਤੇ ਸੋਮਵਾਰ ਨੂੰ ਹੋਇਆ ਹਮਲਾ ਅਸਵੀਕਾਰਨਯੋਗ ਹੈ।'' ਇਸ ਸਾਲ ਸ਼ਹਿਰ 'ਚ ਜਨਤਕ ਵਾਹਨ 'ਚ ਕਿਸੇ ਸਿੱਖ ਨੌਜਵਾਨ 'ਤੇ ਹਿੰਸਾ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ, ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਭਾਰਤ ਦੇ ਇੱਕ ਸਿੱਖ ਵਿਦਿਆਰਥੀ ਗਗਨਦੀਪ ਸਿੰਘ (21) ਉੱਤੇ ਅਣਪਛਾਤੇ ਲੋਕਾਂ ਦੇ ਇੱਕ ਸਮੂਹ ਨੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਿਆ ਅਮਰੀਕੀ ਪੁਲਸ ਅਧਿਕਾਰੀ, ਹੋ ਸਕਦੀ ਹੈ ਸਖ਼ਤ ਕਾਰਵਾਈ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News