ਜਗਜੀਤ ਕੌਰ ਦੇ ਪਰਿਵਾਰਕ ਮੈਂਬਰ ਛੱਡਣਾ ਚਾਹੁੰਦੇ ਹਨ ਪਾਕਿਸਤਾਨ

Sunday, Aug 23, 2020 - 07:57 AM (IST)

ਜਗਜੀਤ ਕੌਰ ਦੇ ਪਰਿਵਾਰਕ ਮੈਂਬਰ ਛੱਡਣਾ ਚਾਹੁੰਦੇ ਹਨ ਪਾਕਿਸਤਾਨ

ਜੰਮੂ , (ਇੰਟ.)- ਪਾਕਿਸਤਾਨ ਦੇ ਨਨਕਾਣਾ ਸਾਹਿਬ ਦੀ ਰਹਿਣ ਵਾਲੀ ਸਿੱਖ ਲੜਕੀ ਜਗਜੀਤ ਕੌਰ ਦੇ 9 ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਲਈ ਪਾਸਪੋਰਟ ਬਣਾਉਣ ਦੀ ਮੰਗ ਕੀਤੀ ਹੈ ਕਿਉਂਕਿ ਉਹ ਪਾਕਿਸਤਾਨ ਛੱਡਣਾ ਚਾਹੁੰਦੇ ਹਨ। ਡੀ. ਸੀ. ਓ. ਨਨਕਾਣਾ ਸਾਹਿਬ ਨੂੰ ਲਿਖੀ ਇਕ ਚਿੱਠੀ ’ਚ ਲਿਖਿਆ ਕਿ ਕਿਰਪਾ ਕਰ ਕੇ ਸਾਡੇ ’ਤੇ ਕਿਰਪਾ ਕਰੋ ਕਿ ਜਗਜੀਤ ਕੌਰ ਨੂੰ ਸਾਡੇ ਹਵਾਲੇ ਕਰੋ ਜਾਂ ਸਾਡੇ ਪਾਸਪੋਰਟ ਬਣਾਏ ਜਾਣ, ਤਾਂ ਜੋ ਅਸੀਂ ਕਿਸੇ ਹੋਰ ਦੇਸ਼ ’ਚ ਮਾਣ-ਸਤਿਕਾਰ ਵਾਲੀ ਜ਼ਿੰਦਗੀ ਜੀ ਸਕੀਏ।
ਜ਼ਿਕਰਯੋਗ ਹੈ ਕਿ ਪਹਿਲਾਂ ਇਕ ਅਦਾਲਤ ਨੇ ਦਾਅਵਾ ਕੀਤਾ ਸੀ ਕਿ ਜਗਜੀਤ ਨੂੰ ਆਪਣੇ ਪਤੀ ਮੁਹੰਮਦ ਹਸਨ ਨਾਲ ਜਾਣਾ ਚਾਹੁੰਦੀ ਹੈ, ਜਿਸਨੇ ਕਿਹਾ ਸੀ ਕਿ ਜਗਜੀਤ ਉਰਫ ਆਇਸ਼ਾ ਬੀਬੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ, ਜਿਸਦਾ ਉਸਦੇ ਪਰਿਵਾਰ ’ਚ ਵਿਵਾਦ ਚਲ ਰਿਹਾ ਹੈ।

PunjabKesari

ਪੱਤਰ ’ਚ ਲਿਖਿਆ ਹੈ ਕਿ ਪਾਕਿਸਤਾਨ ਵਰਗੇ ਦੇਸ਼ ਵਿਚ ਰਹਿਣਾ ਸਾਡੇ ਲਈ ਨਾ ਸਿਰਫ ਮੁਸ਼ਕਲ ਹੈ ਸਗੋਂ ਅਸੰਭਵ ਹੋ ਗਿਆ ਹੈ। ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ। ਜਿਥੇ ਅਸੀਂ ਆਪਣੇ ਸਨਮਾਨਾਂ ਦੀ ਰੱਖਿਆ ਨਹੀ ਕਰ ਸਕਦੇ, ਅਸੀਂ ਆਪਣੇ-ਆਪ ਨੂੰ ਕਿਵੇਂ ਬਚਾ ਸਕਦੇ ਹਾਂ? ਜੇ ਧਰਮ ਤਬਦੀਲੀ ਦਾ ਰਿਵਾਜ਼ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਮੈਨੂੰ ਇਹ ਕਹਿਣ ’ਚ ਅਫਸੋਸ ਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਵਿਚ ਘੱਟਗਿਣਤੀ ਨਹੀਂ ਬਚਣਗੇ।

ਜਗਜੀਤ ਕੌਰ ਦੇ ਭਰਾ ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕਈ ਅਧਿਕਾਰੀਆਂ ਨੇ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ ਪਰ ਕੋਈ ਸਾਹਮਣੇ ਨਹੀਂ ਆਇਆ। ਇਹ ਪੱਤਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ, ਪਾਕਿਸਤਾਨ ਦੇ ਫੌਜ ਮੁਖੀ ਕਮਰ ਬਾਜਵਾ, ਡੀ. ਜੀ. ਆਈ. ਐੱਸ. ਪੀ. ਆਰ. ਬਾਬਰ ਇਫਤੇਖਰ ਅਤੇ ਪੰਜਾਬ ਸੂਬੇ ਦੇ ਰਾਜਪਾਲ ਅਤੇ ਸੀ. ਐੱਮ. ਨੂੰ ਭੇਜਿਆ ਗਿਆ ਹੈ।


author

Lalita Mam

Content Editor

Related News