ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਵਿਖੇ ਮਨਾਇਆ ਗਿਆ ਗੁਰਦੁਆਰਾ ਸਾਹਿਬ ਦਾ ਪਹਿਲਾ ਸਥਾਪਨਾ ਦਿਵਸ
Friday, Jul 08, 2022 - 12:19 PM (IST)
ਰੋਮ(ਕੈਂਥ) - ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਦਾ ਪ੍ਰਚਾਰ, ਪ੍ਰਸਾਰ ਅਤੇ ਮਿਸ਼ਨ 'ਤੇ ਪਹਿਰਾ ਦੇ ਰਹੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ ਬਰੇਸ਼ੀਆ ਵੱਲੋਂ ਗੁਰੂ ਘਰ ਦਾ ਪਹਿਲਾ ਸਥਾਪਨਾ ਦਿਵਸ ਮਨਾਇਆ ਗਿਆ। ਆਖੰਡ ਜਾਪ ਪਾਠ ਦੇ ਭੋਗ ਡਾ. ਕੇਵਲ ਕ੍ਰਿਸ਼ਨ ਵੱਲੋਂ ਪਾਏ ਗਏ। ਦੇਸ ਰਾਜ ਹੀਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਬਾਣੀ ਤੋਂ ਜਾਣੂ ਕਰਵਾਇਆ।
ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰੀਕ ਲਾਲ ਦੋਲੀਕੇ ਨੇ ਇਸ ਖੁਸ਼ੀ ਭਰੇ ਪਲਾਂ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਇਹ ਸਭ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਹੋ ਸਕਿਆ ਹੈ। ਗੁਰੂ ਘਰ ਦੇ ਮੈਂਬਰ ਦੀਪਕ ਪਾਲ, ਸ਼ਾਮ ਲਾਲ ਟੂਰਾ ਅਤੇ ਸਰਬਜੀਤ ਵਿਰਕ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਅਤੇ ਬਾਣੀ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਮਹਾਂਪੁਰਖਾਂ ਦੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ।
ਇਸ ਖੁਸ਼ੀ ਦੇ ਮੌਕੇ 'ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ 'ਤੇ ਪਹਿਰਾ ਦੇ ਰਹੇ ਮਸ਼ਹੂਰ ਗਾਇਕ ਸੋਡੀ ਮੱਲ ਨੇ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਵਰਾਜ ਅਤੇ ਬੇਗਮਪੁਰਾ ਸ਼ਬਦ 'ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਗੁਰੂ ਘਰ ਦੇ ਸੇਵਕ ਸੋਨਾ ਦੋਲੀਕੇ ਨੇ ਸਮਾਜਿਕ ਬਰਾਬਰਤਾ 'ਤੇ ਗੀਤ ਗਾ ਕੇ ਹਾਜ਼ਰੀ ਲਗਵਾਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰੂ ਘਰ ਦੇ ਹਾਜ਼ਰ ਮੈਂਬਰ ਬਲਵੀਰ ਮਾਹੀ, ਦੀਪਕ ਲਾਲ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਪਰਮਜੀਤ ਗੋਜਰਾ, ਅਨਿਲ ਕੁਮਾਰ, ਰਛਪਾਲ ਪਾਲੋ, ਸੋਨੂੰ ਮਾਹੀ, ਬਲਜੀਤ ਸਿੰਘ, ਮਨੂੰ, ਵਰਿੰਦਰ ਕੁਮਾਰ ਜਗਜੀਤਬਲਕਾਰ ਸਿੰਘ ਗੁਰਦੀਪ ਸਿੰਘ ਜਤਿੰਦਰ ਕੁਮਾਰ ਬਲਵੀਰ ਸਿੰਘ ਸੰਦੀਪ ਸਿੰਘ, ਸਰਬਜੀਤ ਸਾਬੀ , ਪ੍ਰਦੀਪ ਕੁਮਾਰ, ਹਰਪ੍ਰੀਤ ਹੈਪੀ ਆਦਿ ਸੇਵਾਦਾਰ ਮੌਜੂਦ ਸਨ।